6 ਜਨਵਰੀ 1984 ਨੂੰ ਪੰਜਾਬ ਦੇ ਜਲੰਧਰ 'ਚ ਇੱਕ ਸਿੱਖ ਪਰਿਵਾਰ 'ਚ ਜਨਮੇ।

'ਜੱਟ ਐਂਡ ਜੂਲੀਅਟ', 'ਪੰਜਾਬ 1984', 'ਜੀਨੇ ਮੇਰਾ ਦਿਲ ਲੁਟਿਆ', ਵਰਗੀਆਂ ਸੁਪਰਹਿੱਟ ਫਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ।

ਦਿਲਜੀਤ ਦੇ ਪਿਤਾ ਪੰਜਾਬ ਰੋਡਵੇਜ਼ 'ਚ ਨੌਕਰੀ ਕਰਦੇ ਸਨ।

ਜਦੋਂ ਦਿਲਜੀਤ ਸਕੂਲ 'ਚ ਪੜ੍ਹਦਾ ਸੀ, ਤਾਂ ਉਸ ਨੇ ਆਪਣੇ ਸਿੰਗਿੰਗ ਕਰੀਅਰ ਦੀ ਸ਼ੁਰੂਆਤ ਕੀਤੀ।

ਸਾਲ 2011 'ਚ ਦਿਲਜੀਤ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ।

ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ 'ਦ ਲਾਇਨ ਆਫ ਪੰਜਾਬ' ਤੇ 'ਲੱਕ 28 ਕੁੜੀ ਦਾ' ਦਾ ਇਕ ਗੀਤ ਬਹੁਤ ਸਫਲ ਰਿਹਾ।

ਦਿਲਜੀਤ ਨੇ ਡਾਇਰੈਕਟਰ ਅਭਿਸ਼ੇਕ ਚੌਬੇ ਦੀ ਮਸ਼ਹੂਰ ਹਿੰਦੀ ਫਿਲਮ 'ਉੜਤਾ ਪੰਜਾਬ' 'ਚ ਮੁੱਖ ਭੂਮਿਕਾ ਨਿਭਾਈ।

ਸਾਬਕਾ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਫਿਲਮ 'ਸੂਰਮਾ'।

ਜਿਸ 'ਚ ਦਿਲਜੀਤ ਨੇ ਸੰਦੀਪ ਸਿੰਘ ਦਾ ਕਿਰਦਾਰ ਨਿਭਾਇਆ ਤੇ ਲੋਕਾਂ ਨੇ ਕਾਫੀ ਪਸੰਦ ਕੀਤਾ।

ਪੰਜਾਬੀ ਸਿੰਗਰ ਦਿਲਜੀਤ ਦੀ ਪਤਨੀ ਦਾ ਨਾਮ ਸੰਦੀਪ ਕੌਰ ਹੈ ਤੇ ਉਨ੍ਹਾਂ ਦੇ ਬੱਚੇ ਵੀ ਹਨ।

ਦਿਲਜੀਤ ਕੋਲ ਲਗਭਗ 25 ਮਿਲੀਅਨ ਡਾਲਰ ਦੀ ਜਾਇਦਾਦ ਹੈ।

ਉਸ ਕੋਲ 4 ਲਗਜ਼ਰੀ ਕਾਰਾਂ, ਜਿਨ੍ਹਾਂ 'ਚ ਫੇਰਾਰੀ, ਔਡੀ, ਮਰਸੀਡੀਜ਼ ਤੇ ਵੋਲਵੋ ਸ਼ਾਮਲ ਹਨ।

ਜੇਕਰ ਘਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੁੰਬਈ 'ਚ ਇਕ ਲਗਜ਼ਰੀ ਘਰ ਹੈ ਤੇ ਲੰਡਨ 'ਚ ਵੀ ਉਨ੍ਹਾਂ ਦਾ ਘਰ ਹੈ।