ਜਾਣੋ ਉਨ੍ਹਾਂ ਭੋਜਨਾਂ ਬਾਰੇ ਜੋ ਕਿਸੇ ਵਿਅਕਤੀ ਨੂੰ ਬਿਮਾਰੀ ਤੋਂ ਬਿਨਾਂ ਲੰਬੇ ਸਮੇਂ ਤੱਕ ਜੀਉਣ 'ਚ ਕਰਦੇ ਹਨ ਮਦਦ
ਆਪਣੀ ਖੁਰਾਕ ਵਿੱਚ ਵੱਧ ਤੋਂ ਵੱਧ ਪੌਦਿਆਂ ਤੋਂ ਬਣੇ ਉਤਪਾਦਾਂ ਨੂੰ ਤਰਜੀਹ ਦਿਓ।
ਜੇਕਰ ਤੁਸੀਂ ਮੀਟ ਖਾਣ ਦੇ ਸ਼ੌਕੀਨ ਹੋ ਤਾਂ ਹਫਤੇ 'ਚ ਦੋ ਵਾਰ ਤੋਂ ਜ਼ਿਆਦਾ ਇਸ ਦਾ ਸੇਵਨ ਨਾ ਕਰੋ।
ਲੰਬੀ ਉਮਰ ਲਈ ਤੁਸੀਂ ਆਪਣੀ ਰੋਜ਼ਾਨਾ ਖੁਰਾਕ ਵਿੱਚ ਮੱਛੀ ਨੂੰ ਸ਼ਾਮਲ ਕਰ ਸਕਦੇ ਹੋ।
ਸਿਹਤਮੰਦ ਰਹਿਣ ਅਤੇ ਕੈਲਸ਼ੀਅਮ ਦੀ ਸਪਲਾਈ ਕਰਨ ਲਈ ਗਾਂ ਦੇ ਦੁੱਧ ਤੋਂ ਬਣੀਆਂ ਚੀਜ਼ਾਂ ਖਾਓ।
ਆਮ ਤੌਰ 'ਤੇ ਹਫਤੇ 'ਚ ਤਿੰਨ ਤੋਂ ਜ਼ਿਆਦਾ ਅੰਡੇ ਨਾ ਖਾਓ।
ਰੋਜ਼ਾਨਾ ਘੱਟੋ-ਘੱਟ ਅੱਧਾ ਕੱਪ ਬੀਨਸ ਤੇ ਫਲੀਆਂ ਦਾ ਸੇਵਨ ਕਰੋ।
ਜੇਕਰ ਤੁਸੀਂ ਲੰਬੇ ਸਮੇਂ ਤੱਕ ਜੀਣਾ ਚਾਹੁੰਦੇ ਹੋ, ਤਾਂ ਕਿਸੇ ਵੀ ਅਜਿਹੇ ਉਤਪਾਦ ਦਾ ਸੇਵਨ ਨਾ ਕਰੋ ਜਿਸ ਦੇ ਪਹਿਲੇ ਪੰਜ ਤੱਤਾਂ ਵਿੱਚ ਚੀਨੀ ਸ਼ਾਮਲ ਹੋਵੇ।
ਦਿਨ ਵਿਚ ਦੋ ਮੁੱਠੀ ਨਟਸ, ਬਦਾਮ, ਪਿਸਤਾ, ਅਖਰੋਟ ਨਿਯਮਤ ਰੂਪ ਨਾਲ ਖਾਓ।
ਸਿਰਫ਼ ਉਹੀ ਰੋਟੀ ਖਾਓ ਜੋ ਪੂਰੇ ਅਨਾਜ ਤੋਂ ਬਣੀ ਹੋਵੇ, ਜਿਵੇਂ ਕਿ ਕਣਕ, ਰਾਈ ਅਤੇ ਜੌਂ।
ਸਾਡੇ ਪੂਰਵਜ ਸਾਬਤ ਅਨਾਜ ਖਾਂਦੇ ਸਨ ਜੋ ਬਿਲਕੁਲ ਵੀ ਪ੍ਰੋਸੈਸ ਨਹੀਂ ਕੀਤੇ ਜਾਂਦੇ ਸਨ। ਇਸੇ ਲਈ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਸੀ।