ਅਮਰਿੰਦਰਪਾਲ ਸਿੰਘ ਵਿਰਕ ਜਿਨ੍ਹਾਂ ਨੂੰ ਅਸੀਂ ਐਮੀ ਵਿਰਕ ਦੇ ਨਾਮ ਨਾਲ ਜਾਣਦੇ ਹਾਂ ਦਾ ਅੱਜ ਜਨਮਦਿਨ ਹੈ। ਐਮੀ ਵਿਰਕ ਦਾ ਜਨਮ 11 ਮਈ 1992 ਨੂੰ ਨਾਭਾ ਵਿਖੇ ਹੋਇਆ।
ਬੀ.ਐੱਸ.ਸੀ ਬਾਇਓਟੈਕਨਾਲੋਜੀ ਦੀ ਪੜ੍ਹਾਈ ਕਰਨ ਤੋਂ ਬਾਅਦ ਐਮੀ ਵਿਰਕ ਨੇ ਗਾਇਕੀ ਵਿੱਚ ਆਪਣਾ ਪੈਰ ਅਜ਼ਮਾਇਆ।
ਐਮੀ ਵਿਰਕ ਨੇ ਆਪਣਾ ਪਹਿਲਾ ਗਾਣਾ ਯਾਰ ਅਮਲੀ ਗਾਇਆ ਜੋ ਯੂਟਿਊਬ ਤੇ ਬਹੁਤ ਹਿੱਟ ਸਾਬਤ ਹੋਇਆ ਸੀ।
ਇਸ ਤੋਂ ਬਾਅਦ ਐਮੀ ਵਿਰਕ ਨੇ ਇੱਕ ਸੌ ਇੱਕ ਹਿੱਟ ਗਾਣੇ ਗਾਏ ਜਿਨ੍ਹਾਂ ਵਿੱਚ ਬੁਲਟ ਵਰਸਿਜ਼ ਛੱਮਕ ਛੱਲੋ, ਇੱਕ ਪਲ, ਜ਼ਿੰਦਾਬਾਦ ਯਾਰੀਆਂ, ਤਾਰਾ, ਸੁਰਮਾ ਟੂ ਸੈਂਡਲਸ, ਕਿਸਮਤ, ਵੰਗ ਦਾ ਨਾਪ ਆਦਿ ਗਾਣੇ ਗਾਏ।
ਐਮੀ ਵਿਰਕ ਨੇ ਫ਼ਿਲਮਾਂ ਵਿੱਚ ਵੀ ਆਪਣੀ ਕਿਸਮਤ ਨੂੰ ਅਜ਼ਮਾਇਆ ਅਤੇ ਪੰਜਾਬੀ ਫ਼ਿਲਮ ਅੰਗਰੇਜ਼ ਦੇ ਜ਼ਰੀਏ ਬਤੌਰ ਸਪੋਰਟਿੰਗ ਹੀਰੋ ਆਪਣਾ ਡੈਬਿਊ ਕੀਤਾ।
ਇਸ ਫਿਲਮ ਦੇ ਵਿੱਚ ਅਮਰਿੰਦਰ ਗਿੱਲ ਲੀਡ ਹੀਰੋ ਸਨ ਅਤੇ ਇਹ ਫ਼ਿਲਮ ਬਹੁਤ ਹੀ ਹਿੱਟ ਸਾਬਤ ਹੋਈ। ਐਮੀ ਵਿਰਕ ਦੇ ਰੋਲ ਨੂੰ ਵੀ ਇਸ ਫ਼ਿਲਮ ਵਿੱਚ ਬਹੁਤ ਸਲਾਹਿਆ ਗਿਆ।
ਇਸ ਤੋਂ ਬਾਅਦ ਐਮੀ ਵਿਰਕ ਬਤੌਰ ਲੀਡ ਐਕਟਰ ਵਜੋਂ ਅਰਦਾਸ ਫ਼ਿਲਮ ਵਿੱਚ ਆਏ ਜੋ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਬਹੁਤ ਹਿੱਟ ਸਾਬਤ ਹੋਈ।
ਇਨ੍ਹਾਂ ਫ਼ਿਲਮਾਂ ਦੀ ਕਾਮਯਾਬੀ ਤੋਂ ਬਾਅਦ ਐਮੀ ਵਿਰਕ ਨੇ ਮੁੜ ਕੇ ਨਹੀਂ ਦੇਖਿਆ। ਇਸਤੋਂ ਬਾਅਦ ਐਮੀ ਵਿਰਕ ਦੀ ਫਿਲਮ ਬੰਬੂਕਾਟ ਆਈ ਜੋ ਬਹੁਤ ਹਿੱਟ ਹੋਈ। ਐਮੀ ਨੂੰ ਅੰਗਰੇਜ਼ ਫ਼ਿਲਮ ਵਾਸਤੇ ਬੈਸਟ ਡੈਬਿਊ ਐਕਟਰ ਐਵਾਰਡ ਵੀ ਮਿਲਿਆ।
ਇਸ ਤੋਂ ਬਾਅਦ ਐਮੀ ਦੀ ਫ਼ਿਲਮ ਨਿੱਕਾ ਜ਼ੈਲਦਾਰ ਆਈ ਜੋ ਧੁੰਮਾਂ ਪਾਉਂਦੀ ਗਈ। ਇੱਕ ਰਿਪੋਰਟ ਅਨੁਸਾਰ ਇਸ ਫਿਲਮ ਦਾ ਮੁੱਖ ਕਿਰਦਾਰ ਨਿੱਕਾ ਜੋ ਕਿ ਐਮੀ ਵਿਰਕ ਨੇ ਨਿਭਾਇਆ ਸੀ