ਅਲਸੀ ਦਾ ਪਰੌਂਠਾ ਖਾਣ ਨਾਲ ਤੁਹਾਨੂੰ ਕਬਜ਼ ਵਰਗੀ ਸਮੱਸਿਆ ਦੂਰ ਰਹਿੰਦੀ ਹੈ
ਅਲਸੀ ਤੁਹਾਡੇ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ
ਇਸਦੇ ਲਈ ਤੁਹਾਨੂੰ ਕਣਕ ਦਾ ਆਟਾ ਅੱਧਾ ਕੱਪ, ਜ਼ੀਰਾ1/2 ਛੋਟਾ ਚਮਚ, ਨਮਕ ਸਵਾਦਅਨੁਸਾਰ, ਅਲਸੀ ਦੇ ਬੀਜ਼ 1 ਵੱਡਾ ਚੱਮਚ, ਓਟਸ1/2 ਕੱਪ, ਘਿਓ ਤੇ ਪਾਣੀ ਲੋੜ ਅਨੁਸਾਰ
ਅਲਸੀ ਦਾ ਪਰੌਂਠਾ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਪਰਾਤ 'ਚ ਆਟਾ ਲਓ।
ਫਿਰ ਤੁਸੀਂ ਇਸ 'ਚ ਜ਼ੀਰਾ, ਨਮਕ, ਅਲਸੀ ਬੀਜ ਦਾ ਪੇਸਟ ਤੇ ਪੀਸਿਆ ਓਟਸ ਪਾਓ
ਇਸਦੇ ਬਾਅਦ ਤੁਸੀਂ ਇਸ 'ਚ ਲੋੜ ਅਨੁਸਾਰ ਪਾਣੀ ਦੀ ਮਦਦ ਨਾਲ ਆਟਾ ਗੁੰਨ ਲਓ
ਫਿਰ ਤੁਸੀਂ ਇਸ 'ਚ ਥੋੜ੍ਹਾ ਜਿਹਾ ਤੇਲ ਪਾਓ ਤੇ ਚੰਗੀ ਤਰ੍ਹਾਂ ਮਿਲਾ ਕੇ ਸੈਟ ਹੋਣ ਦੇ ਲਈ ਵੱਖ ਰੱਖ ਦਿਓ
ਇਸਦੇ ਬਾਅਦ ਤੁਸੀਂ ਨਾਨ ਸਟਿਕ ਤਵੇ ਨੂੰ ਤੇਲ 'ਚ ਚੰਗੀ ਤਰ੍ਹਾਂ ਘਿਓ ਨਾਲ ਗ੍ਰੀਸ ਕਰ ਲਓ
ਫਿਰ ਤੁਸੀਂ ਆਟੇ ਦੀਆਂ ਲੋਈ ਬਣਾ ਕੇ ਪਰੌਂਠੇ ਦੀ ਤਰ੍ਹਾਂ ਵੇਲ ਕੇ ਗਰਮ ਤਵੇ 'ਤੇ ਪਾਓ।
ਇਸ ਤੋਂ ਬਾਅਦ ਤੁਸੀਂ ਪਰੌਂਠੇ 'ਤੇ ਦੋਵਾਂ ਪਾਸੇ ਤੇਲ ਲਗਾ ਕੇ ਸੁਨਹਿਰਾ ਹੋਣ ਤਕ ਸੇਕ ਲਓ
ਤੁਹਾਡਾ ਟੇਸਟੀ ਤੇ ਹੈਲਦੀ ਅਲਸੀ ਦਾ ਪਰੌਂਠਾਂ ਬਣਾ ਕੇ ਤਿਆਰ ਹੋ ਗਿਆ ਹੈ।