'ਬਿੱਗ ਬੌਸ' ਫੇਮ ਸ਼ਹਿਨਾਜ਼ ਗਿੱਲ ਦੇ ਹਾਲ ਹੀ 'ਚ ਕਰਵਾਏ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

ਐਕਟਰਸ ਨੇ ਹਿੰਦੀ ਸਿਨੇਮਾ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਬਿੱਗ ਬੌਸ 13' ਨਾਲ ਕੀਤੀ ਸੀ।

ਸ਼ਹਿਨਾਜ਼ ਗਿੱਲ 'ਬਿੱਗ ਬੌਸ 13' 'ਚ ਆਪਣੀਆਂ ਹਰਕਤਾਂ ਨਾਲ ਇੰਨੀ ਮਸ਼ਹੂਰ ਹੋ ਗਈ ਕਿ ਉਹ ਪੂਰੇ ਦੇਸ਼ 'ਚ ਲੋਕਾਂ ਦੇ ਦਿਲਾਂ 'ਚ ਵਸ ਗਈ।

'ਬਿੱਗ ਬੌਸ' ਤੋਂ ਬਾਅਦ ਬਾਲੀਵੁੱਡ 'ਚ ਸ਼ਹਿਨਾਜ਼ ਗਿੱਲ ਦੀ ਕਿਸਮਤ ਚਮਕੀ ਤੇ ਉਹ ਫਿਲਮਾਂ ਤੋਂ ਇਲਾਵਾ ਫੈਸ਼ਨ ਸ਼ੋਅ ਵੀ ਕਰ ਰਹੀ ਹੈ।

ਤਸਵੀਰਾਂ 'ਚ ਸ਼ਹਿਨਾਜ਼ ਗਿੱਲ ਚਿੱਟੇ ਰੰਗ ਦੇ ਸਵੈਟਰ 'ਚ ਨਜ਼ਰ ਆ ਰਹੀ ਹੈ। ਉਸਨੇ ਆਪਣੇ ਵਾਲ ਖੁੱਲੇ ਛੱਡੇ ਹਨ।

ਫੋਟੋਸ਼ੂਟ ਲਈ, ਸ਼ਹਿਨਾਜ਼ ਗਿੱਲ ਨੇ ਨੋ ਮੇਕਅੱਪ ਲੁੱਕ ਦਾ ਸਹਾਰਾ ਲਿਆ ਤੇ ਇਸ ਵਿੱਚ ਵੀ ਉਹ ਆਪਣੀ ਮੁਸਕਰਾਹਟ ਨੇ ਲੋਕਾਂ ਦਾ ਦਿਲ ਜਿੱਤ ਲਿਆ।

ਇੱਕ ਤਸਵੀਰ ਵਿੱਚ ਸ਼ਹਿਨਾਜ਼ ਗਿੱਲ ਸੋਚਾਂ ਵਿੱਚ ਗੁਆਚੀ ਹੋਈ ਇੱਕ ਕੱਪਲ ਡਾਂਸ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਸ 'ਪਰੀ', 'ਕਿਊਟ', 'ਬਿਊਟੀਫੁੱਲ', 'ਵਿੰਟਰ ਵਾਈਬ' ਵਰਗੇ ਕਮੈਂਟ ਕਰ ਰਹੇ ਹਨ।

ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਨਜ਼ਰ ਆਵੇਗੀ।

ਇਨ੍ਹੀਂ ਦਿਨੀਂ ਸ਼ਹਿਨਾਜ਼, ਗੁਰੂ ਰੰਧਾਵਾ ਨਾਲ ਆਪਣੀ ਮਿਊਜ਼ਿਕ ਐਲਬਮ 'ਮੂਨ ਰਾਈਜ਼' ਨੂੰ ਲੈ ਕੇ ਸੁਰਖੀਆਂ 'ਚ ਹੈ।