ਸਰਕਾਰੀ ਤੇਲ ਕੰਪਨੀਆਂ ਨੇ 1 ਜਨਵਰੀ 2023 ਨੂੰ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ।

ਖਾਸ ਗੱਲ ਇਹ ਹੈ ਕਿ ਗੈਸ ਸਿਲੰਡਰ ਦੀ ਕੀਮਤ ‘ਚ 25 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ।

ਦਿੱਲੀ – 1769 ਰੁਪਏ ਪ੍ਰਤੀ ਸਿਲੰਡਰ

ਮੁੰਬਈ — 1721 ਰੁਪਏ ਪ੍ਰਤੀ ਸਿਲੰਡਰ

ਕੋਲਕਾਤਾ – 1870 ਰੁਪਏ ਪ੍ਰਤੀ ਸਿਲੰਡਰ

ਚੇਨਈ – 1917 ਰੁਪਏ ਪ੍ਰਤੀ ਸਿਲੰਡਰ

ਦੱਸ ਦੇਈਏ ਕਿ ਦੇਸ਼ ‘ਚ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਲੰਬੇ ਸਮੇਂ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ।

ਆਖਰੀ ਬਦਲਾਅ 6 ਜੁਲਾਈ, 2022 ਨੂੰ ਕੀਤਾ ਗਿਆ ਸੀ।

ਜਦੋਂ ਤੇਲ ਕੰਪਨੀਆਂ ਨੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਸੀ।

ਦੂਜੇ ਪਾਸੇ ਪਿਛਲੇ ਇੱਕ ਸਾਲ ਦੀ ਗੱਲ ਕਰੀਏ ਤਾਂ ਘਰੇਲੂ ਸਿਲੰਡਰ ਦੀ ਕੀਮਤ 'ਚ ਕੁੱਲ 153.5 ਰੁਪਏ ਦਾ ਵਾਧਾ ਕੀਤਾ ਗਿਆ।