ਮੈਡੋਨਾ ਦੁਨੀਆ ਦੀ ਸਭ ਤੋਂ ਮਸ਼ਹੂਰ ਪੌਪ ਸਿੰਗਰ ਹੈ।

ਮੈਡੋਨਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਖਬਰਾਂ ਦੀ ਮੰਨੀਏ ਤਾਂ ਮਸ਼ਹੂਰ ਗਾਇਕਾ ਮੈਡੋਨਾ ਅਤੇ ਬਾਕਸਿੰਗ ਕੋਚ ਜੋਸ਼ ਪੋਪਰ ਇਕ-ਦੂਜੇ ਨੂੰ ਡੇਟ ਕਰ ਰਹੇ ਹਨ

ਦੋਵਾਂ ਦਾ ਇਹ ਰਿਸ਼ਤਾ ਇਸ ਲਈ ਵੀ ਲਾਈਮਲਾਈਟ 'ਚ ਆਇਆ ਹੈ ਕਿਉਂਕਿ ਦੋਵਾਂ ਵਿਚਾਲੇ ਉਮਰ 'ਚ ਕਾਫੀ ਅੰਤਰ ਹੈ।

ਜਦੋਂ ਕਿ ਮੈਡੋਨਾ ਦੀ ਉਮਰ 64 ਸਾਲ, ਜੋਸ਼ 29 ਸਾਲ ਦਾ ਹੈ। 

ਹਾਲ ਹੀ 'ਚ ਮੈਡੋਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਕਥਿਤ ਬੁਆਏਫ੍ਰੈਂਡ ਜੋਸ਼ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

 ਮਾਡਲ ਬੁਆਏਫ੍ਰੈਂਡ ਐਂਡਰਿਊ ਡਾਰਨੈਲ ਤੋਂ ਉਸ ਦੇ ਵੱਖ ਹੋਣ ਤੋਂ ਕੁਝ ਦਿਨ ਬਾਅਦ, ਮੈਡੋਨਾ ਅਤੇ ਪੌਪਰ ਦੀ ਡੇਟਿੰਗ ਦੀਆਂ ਖਬਰਾਂ ਸੁਰਖੀਆਂ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ

ਮੈਡੋਨਾ ਨੇ ਆਪਣੇ ਕਰੀਅਰ 'ਚ ਕਈ ਪੁਰਸ਼ਾਂ ਨੂੰ ਡੇਟ ਕੀਤਾ ਹੈ।

ਉਹ ਫਿਟਨੈਸ ਟ੍ਰੇਨਰ ਕਾਰਲੋਸ ਲਿਓਨ ਦੇ ਨਾਲ ਇੱਕ ਰਿਸ਼ਤੇ ਵਿੱਚ ਸੀ ਜਦੋਂ ਉਸਨੇ ਅਕਤੂਬਰ 1996 ਵਿੱਚ ਆਪਣੇ ਪਹਿਲੇ ਬੱਚੇ, ਲੌਰਡੇਸ ਲਿਓਨ ਨੂੰ ਜਨਮ ਦਿੱਤਾ। 

ਇਸ ਦੇ ਨਾਲ ਹੀ ਮੈਡੋਨਾ ਨੇ ਆਪਣੇ ਇਕ ਇੰਟਰਵਿਊ 'ਚ ਮੰਨਿਆ ਹੈ ਕਿ ਉਸ ਨੂੰ ਵਿਆਹ ਕਰਨ ਦਾ ਪਛਤਾਵਾ ਹੈ ਅਤੇ ਉਹ ਵੀ ਦੋ-ਦੋ।