ਮਹਿੰਦਰਾ ਨੇ ਹਾਲ ਹੀ ‘ਚ ਭਾਰਤੀ ਬਾਜ਼ਾਰ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ SUV XUV400 ਲਾਂਚ ਕੀਤੀ

 ਇਸ ਕਾਰ ਨੂੰ ਬੁਕਿੰਗ ਸ਼ੁਰੂ ਹੋਣ ਦੇ 5 ਦਿਨਾਂ ਦੇ ਅੰਦਰ 10 ਹਜ਼ਾਰ ਬੁਕਿੰਗ ਮਿਲ ਗਈ ਹੈ।

ਕੰਪਨੀ ਭਾਰਤੀ ਬਾਜ਼ਾਰ ‘ਚ ਆਪਣੀ XUV700 SUV ਦਾ ਇਲੈਕਟ੍ਰਿਕ ਵਰਜ਼ਨ ਵੀ ਲਿਆਉਣ ਜਾ ਰਹੀ 

 ਮਹਿੰਦਰਾ ਨੇ ਅਗਸਤ 2022 ਦੇ ਮਹੀਨੇ ਵਿੱਚ ਯੂਕੇ ਵਿੱਚ ਆਪਣੀਆਂ 5 ਭਵਿੱਖ ਦੀਆਂ ਇਲੈਕਟ੍ਰਿਕ ਕਾਰਾਂ ਪੇਸ਼ ਕੀਤੀਆਂ ਸੀ।

ਹੁਣ ਇਹ ਈਵੀ ਭਾਰਤ ਵਿੱਚ ਪੇਸ਼ ਕੀਤੀ ਜਾ ਰਹੀ ਹੈ। ਮਹਿੰਦਰਾ ਇਸ ਦੇ ਲਈ 10 ਫਰਵਰੀ ਨੂੰ ਇੱਕ ਈਵੈਂਟ ਆਯੋਜਿਤ ਕਰਨ ਜਾ ਰਹੀ ਹੈ।

ਮਹਿੰਦਰਾ ਦੀ ਆਉਣ ਵਾਲੀ ਇਲੈਕਟ੍ਰਿਕ SUV ਨੂੰ ਦੋ ਵੱਖ-ਵੱਖ ਬ੍ਰਾਂਡਾਂ – XUV.e ਤੇ BE ਵਿੱਚ ਵੰਡਿਆ ਗਿਆ ਹੈ

 XUV.e ਦੇ ਤਹਿਤ ਦੋ ਮਾਡਲ ਹਨ, ਜਦਕਿ BE ਦੇ ਤਿੰਨ ਹਨ। XUV.e ਰੇਂਜ ਸਭ ਤੋਂ ਪਹਿਲਾਂ ਦਸੰਬਰ 2024 ਤੋਂ ਉਤਪਾਦਨ ਵਿੱਚ ਦਾਖਲ ਹੋਵੇਗੀ, ਉਸ ਤੋਂ ਬਾਅਦ ਅਕਤੂਬਰ 2025 ਤੋਂ BE ਮਾਡਲ।

ਮਹਿੰਦਰਾ ਪਹਿਲਾਂ ਹੀ ਪੈਟਰੋਲ/ਡੀਜ਼ਲ ਇੰਜਣਾਂ ਨਾਲ ਆਪਣੀ XUV ਰੇਂਜ ਵੇਚ ਰਹੀ ਹੈ।

ਇਸਦੀ XUV700 ਬਹੁਤ ਮਸ਼ਹੂਰ ਕਾਰ ਹੈ। ਹੁਣ ਇਸ ਨੂੰ ਇਲੈਕਟ੍ਰਿਕ ਅਵਤਾਰ ‘ਚ ਨਵੀਂ ਪਛਾਣ ਮਿਲਣ ਜਾ ਰਹੀ ਹੈ।