'ਪਰੀਕਸ਼ਾ ਪੇ ਚਰਚਾ' ਮੇਰਾ ਵੀ ਇਮਤਿਹਾਨ ਹੈ। ਲੱਖਾਂ ਬੱਚੇ ਮੇਰੀ ਪ੍ਰੀਖਿਆ ਲੈ ਰਹੇ ਹਨ। ਮੈਨੂੰ ਇਹ ਇਮਤਿਹਾਨ ਦੇਣ ਵਿੱਚ ਮਜ਼ਾ ਆਉਂਦਾ ਹੈ।

'ਪਰੀਕਸ਼ਾ ਪੇ ਚਰਚਾ' ਮੇਰੇ ਲਈ ਬਹੁਤ ਵੱਡਾ ਖਜ਼ਾਨਾ ਹੈ, ਕਿਉਂਕਿ ਬੱਚੇ ਮੈਨੂੰ ਨਿੱਜੀ ਸਮੱਸਿਆਵਾਂ ਦੱਸਦੇ ਹਨ

ਤੇ ਮੈਂ ਇਸ ਗੱਲ 'ਚ ਦਿਲਚਸਪੀ ਰੱਖਦਾ ਹਾਂ ਕਿ ਮੇਰੇ ਦੇਸ਼ ਦੇ ਨੌਜਵਾਨ ਕੀ ਸੋਚਦੇ ਹਨ।

ਪਰਿਵਾਰਕ ਮੈਂਬਰਾਂ ਤੋਂ ਉਮੀਦਾਂ ਰੱਖਣੀਆਂ ਸੁਭਾਵਕ ਹਨ, ਬਿਲਕੁਲ ਵੀ ਗਲਤ ਨਹੀਂ। ਪਰ ਰੁਤਬੇ ਕਾਰਨ ਉਮੀਦ ਚਿੰਤਾ ਦਾ ਵਿਸ਼ਾ ਹੈ।

ਅਜਿਹੇ ਦਬਾਅ ਤੋਂ ਡਰਨ ਦੀ ਕੀ ਗੱਲ ਹੈ, ਆਪਣੇ ਅੰਦਰ ਝਾਤੀ ਮਾਰੋ ਬੱਚਿਓ, ਸਾਨੂੰ ਦਬਾਅ ਨਾਲ ਦੱਬਣਾ ਨਹੀਂ ਚਾਹੀਦਾ।

ਮਿਹਨਤ ਬਹੁਤ ਚੰਗੀ ਚੀਜ਼ ਹੈ, ਪੜ੍ਹਾਈ ਵਿੱਚ ਜ਼ਿਆਦਾ ਸਮਾਂ ਦਿਓ ਤਾਂ ਚੰਗਾ ਰਹੇਗਾ।

ਮਾਪੇ ਆਲੋਚਨਾ ਨਹੀਂ ਕਰਦੇ, ਉਹ ਗੱਲ ਕਰਦੇ ਹਨ, ਜੋ ਤੁਹਾਡੇ ਆਪਣੇ ਭਲੇ ਲਈ ਹੁੰਦੀ ਹੈ।

ਸਮੇਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪੜ੍ਹਾਈ ਲਈ ਸਮਾਂ ਕੱਢਣ ਲਈ ਆਪਣੀ ਮਾਂ ਤੋਂ ਸਮਾਂ ਪ੍ਰਬੰਧਨ ਦੀ ਪ੍ਰੇਰਨਾ ਲਓ।

ਹਰ ਸਮੱਸਿਆ ਦਾ ਹੱਲ ਆਪਣੇ ਮਨ ਨਾਲ ਲੱਭੋ। ਇਮਤਿਹਾਨ 'ਚ ਪਿੱਛੇ ਰਹਿ ਜਾਣ ਨਾਲ ਜ਼ਿੰਦਗੀ ਖ਼ਤਮ ਨਹੀਂ ਹੁੰਦੀ।

ਭਾਰਤ ਪੂਰੀ ਦੁਨੀਆ 'ਚ ਉਮੀਦ ਦੀ ਕਿਰਨ ਹੈ ਤੇ ਕੁਝ ਸਾਲ ਪਹਿਲਾਂ ਤੱਕ ਭਾਰਤ ਜਿਸ ਨੂੰ ਔਸਤ ਮੰਨਿਆ ਜਾਂਦਾ ਸੀ, ਹੁਣ ਪੂਰੀ ਦੁਨੀਆ 'ਚ ਚਮਕ ਰਿਹਾ ਹੈ।

ਔਸਤ ਲੋਕਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਦੁਨੀਆਂ ਦੇ ਜ਼ਿਆਦਾਤਰ ਲੋਕ ਔਸਤ ਹਨ, ਅਤੇ ਬਹੁਤ ਘੱਟ ਬੇਹੱਦ ਚਮਕਦਾਰ ਲੋਕ ਹਨ।

ਹਰ ਪਲ ਇਮਤਿਹਾਨ ਦੇਣੇ ਪੈਂਦੇ ਹਨ, ਇਸ ਲਈ ਨਕਲ ਕਰਨ ਵਾਲੇ ਹਰ ਥਾਂ ਕਾਮਯਾਬ ਨਹੀਂ ਹੋ ਸਕਦੇ, ਕਿਉਂਕਿ ਉਹ ਹਰ ਥਾਂ ਨਕਲ ਕਿਵੇਂ ਕਰ ਸਕਣਗੇ।

ਜੋ ਸਖ਼ਤ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਮੈਂ ਕਹਾਂਗਾ- ਤੁਹਾਡੀ ਜ਼ਿੰਦਗੀ ਵਿੱਚ ਮਿਹਨਤ ਹੀ ਰੰਗ ਲਿਆਵੇਗੀ।