ਵ੍ਹਾਈਟ ਹੌਟ ਚਾਕਲੇਟ ਸਵਾਦ ‘ਚ ਬਹੁਤ ਵਧੀਆ ਹੈ ਤੇ ਨਾਲ ਹੀ ਸਰਦੀਆਂ ‘ਚ ਸਰੀਰ ਨੂੰ ਤੁਰੰਤ ਗਰਮੀ ਪ੍ਰਦਾਨ ਕਰਦੀ ਹੈ।

ਤੁਸੀਂ ਇਸਨੂੰ ਸਿਰਫ 5 ਮਿੰਟਾਂ ‘ਚ ਬਣਾ ਕੇ ਪੀ ਸਕਦੇ ਹੋ।

ਵ੍ਹਾਈਟ ਹੌਟ ਚਾਕਲੇਟ ਬਣਾਉਣ ਲਈ ਸਮੱਗਰੀ-

2 ਕੱਪ ਦੁੱਧ, 3/4 ਕੱਪ ਵ੍ਹਾਈਟ ਚਾਕਲੇਟ।

1/2 ਚਮਚ ਵਨੀਲਾ ਐਬਸਟਰੈਕਟ, 1/2 ਚਮਚ ਲੂਣ ਤੇ ਸਜਾਵਟ ਕਰਨ ਲਈ marshmallows।

ਵ੍ਹਾਈਟ ਹੌਟ ਚਾਕਲੇਟ ਬਣਾਉਣ ਲਈ, ਤੁਸੀਂ ਪਹਿਲਾਂ ਇੱਕ ਭਾਂਡੇ ‘ਚ ਦੁੱਧ ਪਾਓ।

ਫਿਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਗਰਮ ਕਰਨ ਲਈ ਘੱਟ ਅੱਗ ‘ਤੇ ਰੱਖੋ।

ਇਸ ਤੋਂ ਬਾਅਦ ਇਸ ‘ਚ ਵਾਈਟ ਚਾਕਲੇਟ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।

ਫਿਰ ਤੁਸੀਂ ਇਸ ‘ਚ ਥੋੜ੍ਹਾ ਜਿਹਾ ਨਮਕ ਤੇ ਵਨੀਲਾ ਐਬਸਟਰੈਕਟ ਪਾਓ।

ਇਸ ਤੋਂ ਬਾਅਦ ਇਸ ਨੂੰ ਗਾੜ੍ਹਾ ਹੋਣ ਤੱਕ ਚੰਗੀ ਤਰ੍ਹਾਂ ਮਿਲਾਓ।

ਹੁਣ ਤੁਹਾਡੀ ਵ੍ਹਾਈਟ ਹੌਟ ਚਾਕਲੇਟ ਤਿਆਰ ਹੈ ਤੇ ਇਸ ਨੂੰ ਮਾਰਸ਼ਮੈਲੋ ਨਾਲ ਗਾਰਨਿਸ਼ ਕਰੋ ਤੇ ਗਰਮਾ-ਗਰਮ ਸਰਵ ਕਰੋ।