Pumpkin Seeds ਇਨਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦੇ ਹਨ।

ਕੱਦੂ ਦੇ ਬੀਜ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਸੌਣ ਤੋਂ ਪਹਿਲਾਂ ਕੱਦੂ ਦੇ ਕੁਝ ਬੀਜ ਖਾਣ ਨਾਲ ਤੁਹਾਨੂੰ ਜਲਦੀ ਨੀਂਦ ਆਉਂਦੀ ਹੈ।

ਕੱਦੂ ਦੇ ਬੀਜਾਂ ਦਾ ਸੇਵਨ ਕਰਨ ਨਾਲ ਤਣਾਅ ਵੀ ਘੱਟ ਹੁੰਦਾ ਹੈ।

ਜਿਨਸੀ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਤਾਂ ਕੱਦੂ ਦੇ ਬੀਜ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ।

 ਕੱਦੂ ਦੇ ਬੀਜ ਮਰਦਾਂ ਦੀ ਜਿਨਸੀ ਸਿਹਤ ਨੂੰ ਬਣਾਏ ਰੱਖਣ 'ਚ ਕਾਰਗਰ ਸਾਬਿਤ ਹੁੰਦੇ ਹਨ।

ਪੁਰਸ਼ਾਂ 'ਚ ਪ੍ਰੋਸਟੇਟ ਗਲੈਂਡ ਨੂੰ ਮਜ਼ਬੂਤ ਕਰਨ ਤੇ ਸਿਹਤਮੰਦ ਹਾਰਮੋਨਸ ਦੀ ਪ੍ਰਕਿਰਿਆ ਨੂੰ ਠੀਕ ਰੱਖਣ ਲਈ ਕੱਦੂ ਦੇ ਬੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਕੱਦੂ ਦੇ ਬੀਜ ਜ਼ਿੰਕ ਨਾਲ ਭਰਪੂਰ ਹੁੰਦੇ ਹਨ, ਇਸ ਲਈ ਇਨ੍ਹਾਂ ਦੇ ਸੇਵਨ ਕਰਨ ਨਾਲ ਸ਼ੁਕਰਾਣੂ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ।

ਕੱਦੂ ਦੇ ਬੀਜਾਂ ਦੀ ਵਰਤੋਂ ਚਮੜੀ ਦੀਆਂ ਕਈ ਸਮੱਸਿਆਵਾਂ ਠੀਕ, ਭਾਰ ਘਟਾਉਣ ਦੇ ਨਾਲ-ਨਾਲ ਪੇਟ ਦੇ ਕੀੜਿਆਂ ਦੀ ਸਮੱਸਿਆ ਤੋਂ ਵੀ ਬਚਾਅ ਕਰਦਾ ਹੈ।

ਕੱਦੂ ਦੇ ਬੀਜ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੋਵੇਗੀ। ਨਾਲ ਹੀ ਮਾਨਸਿਕ ਸਿਹਤ ਲਈ ਕਾਰਗਰ, ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਣ 'ਚ ਵੀ ਇਹ ਮਦਦ ਕਰਦੇ ਹਨ।