ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਬਾਲੀਵੁੱਡ ਦੇ ਪਾਵਰ ਕਪਲਸ 'ਚ ਗਿਣੇ ਜਾਂਦੇ ਹਨ।

ਸ਼ਿਲਪਾ ਸ਼ੈੱਟੀ ਨੇ 22 ਨਵੰਬਰ 2009 ਨੂੰ ਪੈਰਿਸ ਵਿੱਚ ਇੱਕ ਸੁਪਨਮਈ ਪ੍ਰਪੋਸ਼ ਤੋਂ ਬਾਅਦ ਕਾਰੋਬਾਰੀ ਰਾਜ ਕੁੰਦਰਾ ਨਾਲ ਵਿਆਹ ਕਰਵਾ ਲਿਆ।

ਇਸ ਤੋਂ ਬਾਅਦ, ਉਸਨੇ ਸਾਲ 2020 ਵਿੱਚ ਸਰੋਗੇਸੀ ਦੁਆਰਾ ਆਪਣੀ ਬੱਚੀ ਸਮੀਸ਼ਾ ਸ਼ੈੱਟੀ ਕੁੰਦਰਾ ਦਾ ਸਵਾਗਤ ਕਰਕੇ ਆਪਣਾ ਪਰਿਵਾਰ ਪੂਰਾ ਕੀਤਾ।

ਇਸ ਖਾਸ ਦਿਨ 'ਤੇ ਦੋਵਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਫੈਨਸ ਉਨ੍ਹਾਂ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।

ਸ਼ਿਲਪਾ ਸ਼ੈੱਟੀ ਨੇ ਆਪਣੀ ਤੇ ਪਤੀ ਰਾਜ ਕੁੰਦਰਾ ਦੀਆਂ ਫੋਟੋਆਂ ਦਾ ਕੋਲਾਜ ਬਣਾ ਕੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਸ਼ਿਲਪਾ ਨੇ ਕੈਪਸ਼ਨ 'ਚ ਲਿਖਿਆ, '13 ਸਾਲ, ਕੁਕੀ, ਵਾਹ! ਇਸ ਜੀਵਨ ਵਿੱਚ ਮੇਰੇ ਨਾਲ ਇਸ ਸਫ਼ਰ ਨੂੰ ਸਾਂਝਾ ਕਰਨ ਲਈ ਤੇ ਇਸਨੂੰ ਇੰਨਾ ਸੁੰਦਰ ਬਣਾਉਣ ਲਈ ਤੁਹਾਡਾ ਧੰਨਵਾਦ।"

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਵਿਆਹ ਬਾਲੀਵੁੱਡ ਦੇ ਸ਼ਾਨਦਾਰ ਵਿਆਹਾਂ ਦੀ ਲਿਸਟ 'ਚ ਸ਼ਾਮਲ ਹੈ।

ਕਿਹਾ ਜਾਂਦਾ ਹੈ ਕਿ ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਨੂੰ ਹਾਸਲ ਕਰਨ ਲਈ ਸਬ ਕੁਝ ਕੀਤਾ ਜਿਸ ਨਾਲ ਉਹ ਸ਼ਿਲਪਾ ਨੂੰ ਪਾ ਸਕੇ।

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਹਰ ਦੁੱਖ-ਸੁੱਖ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ।

ਦੋਵਾਂ ਦੇ ਦੋ ਬੱਚੇ ਵਿਆਨ ਰਾਜ ਕੁੰਦਰਾ ਅਤੇ ਸਮੀਸ਼ਾ ਸ਼ੈਟੀ ਕੁੰਦਰਾ ਹਨ।