ਪੰਜਾਬੀ ਫਿਲਮ ਨਿਰਮਾਤਾ ਇਸ ਸਾਲ ਬੇਮਿਸਾਲ ਫਿਲਮਾਂ ਦੀ ਰਿਲੀਜ਼ ਦਾ ਐਲਾਨ ਕਰਕੇ ਅਤੇ ਕੁਝ ਫਿਲਮਾਂ ਰਿਲੀਜ਼ ਕਰਕੇ ਪਹਿਲਾਂ ਹੀ ਫੈਨਸ ਨੂੰ ਐਂਟਰਟੈਂਨ ਕਰ ਚੁੱਕੇ ਹਨ।

ਅਜਿਹੇ ‘ਚ 8 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫਿਲਮ ‘ਮਿਤਰਾਂ ਦਾ ਨਾ ਚੱਲਦਾ’

ਜਿਸ ਵਿੱਚ Gippy Grewal ਤੇ Tania ਲੀਡ ਰੋਲ ‘ਚ ਨਜ਼ਰ ਆਏ ਸੀ ਨੇ ਲੋਕਾਂ ਦਾ ਦਿਲ ਜਿੱਤਿਆ।

ਹੁਣ ਜੋ ਲੋਕ ਇਸ ਫਿਲਮ ਨੂੰ ਕਿਸੇ ਕਾਰਨ ਥਿਏਟਰ ‘ਚ ਨਹੀਂ ਵੇਖ ਸਕੇ ਸੀ ਉਨ੍ਹਾਂ ਲਈ ਵੱਡੀ ਖ਼ਬਰ ਹੈ। 

ਦੱਸ ਦਈਏ ਕਿ ਗਿੱਪੀ ਦੀ ਫਿਲਮ ‘ਮਿਤਰਾਂ ਦਾ ਨਾ ਚੱਲਦਾ’ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਲਈ ਤਿਆਰ ਹੈ।

ਇਸ ਦਾ ਐਲਾਨ ਗਿੱਪੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰ ਕੀਤਾ। ਦੱਸ ਦਈਏ ਕਿ ਗਿੱਪੀ ਨੇ ਇੰਸਟਾ ਸਟੋਰੀ ‘ਚ ਫਿਲਮ ਦਾ ਟ੍ਰੇਲਰ ਸ਼ੇਅਰ ਕਰ ZEE5 ਲਿਖਿਆ ਹੈ।

ਦੱਸ ਦਈਏ ਕਿ ਇਸ ਬਾਰੇ ZEE5 ਨੇ ਆਪਣੇ ਆਫੀਸ਼ਿਅਲ ਟਵਿੱਟਰ ਹੈਂਡਲ ‘ਤੇ ਵੀ ਜਾਣਕਾਰੀ ਸ਼ੇਅਰ ਕੀਤੀ। 

ਜਿਸ ਨੂੰ ਗਿੱਪੀ ਨੇ ਰੀ-ਟਵੀਟ ਕੀਤਾ। ਇਸ ਟਵੀਟ ਮੁਤਾਬਕ ਲਾਡੀ ਤੇ ਬਿੰਦਰ ਦੀ ਯਾਰੀ ਵਾਲੀ ਇਹ ਫਿਲਮ 14 ਅਪ੍ਰੈਲ ਨੂੰ ਓਟੀਟੀ ਪਲੇਟਫਾਰਮ ਜ਼ੀ5 ‘ਤੇ ਰਿਲੀਜ਼ ਹੋ ਰਹੀ ਹੈ।

ਦੱਸ ਦਈਏ ਕਿ ਮਿੱਤਰਾਂ ਦਾ ਨਾ ਚੱਲਦਾ ਵਿੱਚ ਗਿੱਪੀ ਗਰੇਵਾਲ, ਤਾਨੀਆ ਤੇ ਸ਼ਵੇਤਾ ਤਿਵਾਰੀ ਦੇ ਨਾਲ ਇੱਕ ਸ਼ਾਨਦਾਰ ਸਟਾਰਕਾਸਟ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ।