ਅੱਜ ਹੋਣ ਵਾਲੀ ਆਈ.ਪੀ.ਐੱਲ. ਮਿੰਨੀ Auction 'ਚ ਵਿਦੇਸ਼ੀ ਖਿਡਾਰੀਆਂ ਨੂੰ ਖਰੀਦਣ ਲਈ ਟੀਮਾਂ 'ਚ ਮਾਰੋ ਮਾਰ ਹੋ ਰਹੀ ਹੈ।

ਉਮੀਦ ਹੈ ਕਿ ਬੋਲੀ 20 ਕਰੋੜ ਤੋਂ ਵੱਧ ਹੋ ਸਕਦੀ ਹੈ।

ਫਾਰਮ 'ਚ ਚੱਲ ਰਹੇ ਬੱਲੇਬਾਜ਼ ਹੈਰੀ ਬਰੂਕ ਨੂੰ ਵੀ ਮਹਿੰਗਾ ਪੈ ਸਕਦਾ ਹੈ।

ਹੈਰੀ ਦੀ ਬੇਸ ਪ੍ਰਾਈਸ 1.5 ਕਰੋੜ ਰੁਪਏ ਹੈ।

ਸਭ ਦੀਆਂ ਨਜ਼ਰਾਂ ਆਸਟ੍ਰੇਲੀਆਈ ਆਲਰਾਊਂਡਰ ਕੈਮਰੂਨ ਗ੍ਰੀਨ 'ਤੇ ਵੀ ਹੋਣਗੀਆਂ।

ਉਸਨੇ ਇਸ ਸਾਲ ਦੇ ਸ਼ੁਰੂ 'ਚ ਆਸਟਰੇਲੀਆ ਲਈ ਪਾਰੀ ਦੀ ਸ਼ੁਰੂਆਤ ਚੰਗੀ ਕੀਤੀ।

ਸੈਮ ਕਰਨ, ਜਿਸ ਨੂੰ ਟੀ-20 ਵਿਸ਼ਵ ਕੱਪ 2022 ਦਾ ਬੈਸਟ ਖਿਡਾਰੀ ਚੁਣਿਆ ਗਿਆ, ਉਸ 'ਤੇ ਭਾਰੀ ਬੋਲੀ ਲੱਗਣ ਦੀ ਸੰਭਾਵਨਾ ਹੈ।

ਸੈਮ ਕਰਨ ਹੁਣ ਤੱਕ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਰਹੇ ਹਨ।

ਸੈਮ ਤੋਂ ਇਲਾਵਾ ਉਨ੍ਹਾਂ ਦੇ ਦੇਸ਼ ਦਾ ਟੈਸਟ ਕਪਤਾਨ ਬੇਨ ਸਟੋਕਸ ਵੀ ਟੀਮਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਬੇਨ ਸਟੋਕਸ ਦੀ ਬੇਸ ਕੀਮਤ 2 ਕਰੋੜ ਰੁਪਏ ਹੈ।