ਮੌਨੀ ਰਾਏ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਚਿੱਟੀ ਸਾੜ੍ਹੀ 'ਚ ਮਚਾਈ ਤਬਾਹੀ

ਬਲਾ ਦੀ ਖੂਬਸੂਰਤ ਟੀਵੀ ਅਦਾਕਾਰਾ ਮੌਨੀ ਰਾਏ ਦੇ ਵਿਆਹ ਨੂੰ ਇੱਕ ਸਾਲ ਹੋ ਗਿਆ ਹੈ। 

 ਮੌਨੀ ਨੇ ਪਿਛਲੇ ਸਾਲ 27 ਜਨਵਰੀ ਨੂੰ ਬਿਜ਼ਨੈੱਸਮੈਨ ਸੂਰਜ ਨਾਂਬਿਆਰ ਨਾਲ ਵਿਆਹ ਕੀਤਾ ਸੀ। 

ਦੋਹਾਂ ਨੇ ਦੋ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਵਿਆਹ ਦੀਆਂ ਇਹ ਤਸਵੀਰਾਂ ਉਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।

 ਵਿਆਹ ਦੇ ਇਕ ਸਾਲ ਪੂਰੇ ਹੋਣ 'ਤੇ ਮੌਨੀ ਭਗਵਾਨ ਦਾ ਆਸ਼ੀਰਵਾਦ ਲੈਣ ਲਈ ਪਤੀ ਸੂਰਜ ਨਾਲ ਮੰਦਰ ਪਹੁੰਚੀ।

ਇਸ ਖਾਸ ਮੌਕੇ 'ਤੇ ਮੌਨੀ ਅਤੇ ਸੂਰਜ ਮੈਚਿੰਗ ਕਲਰ ਦੇ ਪਹਿਰਾਵੇ 'ਚ ਨਜ਼ਰ ਆਏ।

ਸੂਰਜ ਚਿੱਟੇ ਕੁੜਤੇ ਪਜਾਮੇ ਵਿੱਚ ਨਜ਼ਰ ਆਏ, ਉੱਥੇ ਹੀ ਮੌਨੀ ਸਫੇਦ ਸਾੜੀ ਵਿੱਚ ਨਜ਼ਰ ਆਈ।

ਤਸਵੀਰਾਂ 'ਚ ਦੋਵੇਂ ਗਲੇ 'ਚ ਮਾਲਾ ਪਾਉਂਦੇ ਨਜ਼ਰ ਆ ਰਹੇ ਹਨ। ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਦੋਹਾਂ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਫਿਰ ਤੋਂ ਜੈਮਲ ਦੀ ਰਸਮ ਅਦਾ ਕੀਤੀ।

ਇਸ ਫੋਟੋ ਵਿੱਚ ਮੌਨੀ ਅੱਖਾਂ ਬੰਦ ਕਰਕੇ ਭਗਵਾਨ ਦੇ ਸਿਮਰਨ ਵਿੱਚ ਮਗਨ ਹੈ।

ਤਸਵੀਰਾਂ 'ਚ ਮੌਨੀ ਦੀ ਸਿੰਪਲ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।