ਟੀਵੀ ਤੋਂ ਬਾਲੀਵੁੱਡ ਐਕਟਰਸ Mouni Roy ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਕਾਰਨ ਇੰਟਰਨੈੱਟ ਯੂਜ਼ਰਸ ਉਸ ਨੂੰ ਖੂਬ ਟ੍ਰੋਲ ਕਰ ਰਹੇ ਹਨ।

ਤਸਵੀਰਾਂ ਫਲੋਰੀਡਾ ਦੇ ਮਿਆਮੀ ਬੀਚ ਦੀਆਂ ਹਨ, ਜਿੱਥੇ ਮੌਨੀ ਮਨੋਰੰਜਨ ਟੂਰ ਲਈ ਗਈ ਹੋਈ ਹੈ।

ਟੈਲੀਵਿਜ਼ਨ ਦੀ ਦੁਨੀਆ ਦੀ ਨਾਗਿਨ ਅਤੇ ਬਾਲੀਵੁੱਡ ਦੀ ਮਸ਼ਹੂਰ ਐਕਟਰਸ ਮੌਨੀ ਰਾਏ ਨੇ ਆਪਣੇ ਨਵੇਂ ਲੁੱਕ ਨਾਲ ਇੰਟਰਨੈੱਟ ‘ਤੇ ਧਮਾਲ ਮਚਾ ਦਿੱਤਾ ਹੈ।

ਤਸਵੀਰਾਂ ‘ਚ ਮੌਨੀ ਪ੍ਰਿੰਟਿਡ ਬਿਕਨੀ ‘ਚ ਨਜ਼ਰ ਆ ਰਹੀ ਹੈ। ਉਹ ਬਹੁਤ ਫਿੱਟ ਨਜ਼ਰ ਆ ਰਹੀ ਹੈ

ਅਤੇ ਆਪਣੇ ਐਬਸ ਨੂੰ ਫਲਾਂਟ ਕਰ ਰਹੀ ਹੈ। ਤਸਵੀਰਾਂ ਦੇ ਕੈਪਸ਼ਨ ‘ਚ ਮੌਨੀ ਨੇ ਲਿਖਿਆ, “ਹੈਲੋ ਮਿਆਮੀ।”

ਮਿਆਮੀ ਬੀਚ ‘ਤੇ ਮੌਨੀ ਰਾਏ ਨੇ ਸਮੁੰਦਰ ਦੀਆਂ ਲਹਿਰਾਂ ਨਾਲ ਮਸਤੀ ਕਰਦੇ ਹੋਏ ਟੂ ਪੀਸ ਕਲਰਫੁੱਲ ਬਿਕਨੀ ਪਾਈ ਹੋਈ ਹੈ।

 ਉੱਥੇ ਹੀ ਉਹ ਆਪਣੀਆਂ ਅਜਿਹੀਆਂ ਹੌਟ ਤਸਵੀਰਾਂ ਸ਼ੇਅਰ ਕਰ ਰਹੀ ਹੈ, ਜਿਸ ਨੂੰ ਦੇਖ ਕੇ ਭਾਰਤ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਦਹਿਲ ਰਹੇ ਹਨ।

ਦੱਸ ਦੇਈਏ ਕਿ ਮੌਨੀ ਰਾਏ ਇਨ੍ਹੀਂ ਦਿਨੀਂ ਅਕਸ਼ੈ ਕੁਮਾਰ ਨਾਲ ਆਪਣੇ ਮਨੋਰੰਜਨ ਟੂਰ ‘ਤੇ ਹੈ। 

ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਮੌਨੀ ਰਾਏ ਦੇ ਸਟਾਇਲ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਦਹਿਲ ਗਿਆ ਹੈ।