ਹਰ ਰੋਜ਼, ਖੋਜਕਰਤਾ ਤੇ ਵਿਗਿਆਨੀ ਦਿਲਚਸਪ ਖੋਜਾਂ ਕਰਦੇ ਹਨ ਜੋ ਸਾਨੂੰ ਹੈਰਾਨ ਕਰ ਦਿੰਦੀਆਂ ਹਨ।

ਇੰਨਾ ਹੀ ਨਹੀਂ, ਇਨ੍ਹਾਂ 'ਚੋਂ ਕਈ ਬਾਹਰੀ ਪੁਲਾੜ 'ਚ ਬਨਸਪਤੀ ਉਗਾਉਣ ਦੇ ਯਤਨ ਵੀ ਕਰ ਰਹੇ ਹਨ।

ਉਸਦੇ ਦੀਆਂ ਕੋਸ਼ਿਸ਼ਾਂ ਸਦਕਾ, ਬਹੁਤ ਸਾਰੇ ਵਿਗਿਆਨੀ ਬਾਹਰੀ ਪੁਲਾੜ 'ਚ ਸਬਜ਼ੀਆਂ ਅਤੇ ਬਾਗ ਉਗਾਉਣ ਦੇ ਯੋਗ ਹੋ ਗਏ ਹਨ।

ਹਾਲ ਹੀ 'ਚ ਨਾਸਾ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਉੱਗੇ ਫੁੱਲ ਦੀ ਇੱਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ।

ਨਾਸਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਉਗਾਏ ਗਏ ਜ਼ਿੰਨੀਆ ਫੁੱਲ ਦੀ ਤਸਵੀਰ ਸ਼ੇਅਰ ਕੀਤੀ ਹੈ।

ਨਾਸਾ ਨੇ ਫੁੱਲ ਦੀ ਫੋਟੋ ਪੋਸਟ ਕੀਤੀ ਅਤੇ ਲਿਖਿਆ, 'ਇਹ ਜ਼ਿੰਨੀਆ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਵੈਜੀ ਸਹੂਲਤ ਦੇ ਹਿੱਸੇ ਵਜੋਂ ਉਗਾਇਆ ਗਿਆ ਸੀ।'

ਨਾਸਾ ਦੇ ਪੁਲਾੜ ਯਾਤਰੀ ਕੇਜੇਲ ਲਿੰਡਗ੍ਰੇਨ ਨੇ ਸਪੇਸ ਵਿੱਚ ਵੈਜੀ ਸਿਸਟਮ ਨੂੰ ਐਕਟਿਵ ਕੀਤਾ ਸੀ, ਜਿਸ ਵਿੱਚ zinnia ਦੇ ਬੀਜ ਸ਼ਾਮਲ ਸੀ।

ਨਾਸਾ ਦੇ ਪੁਲਾੜ ਯਾਤਰੀਆਂ ਨੇ ਪੁਲਾੜ ਸਟੇਸ਼ਨ 'ਤੇ ਟਮਾਟਰ, ਸਲਾਦ ਅਤੇ ਹੋਰ ਸਬਜ਼ੀਆਂ ਉਗਾਈਆਂ ਹਨ।

ਹੁਣ ਨਾਸਾ ਦੀ ਨਜ਼ਰ ਪੁਲਾੜ ਵਿਚ ਹੋਰ ਖੇਤੀ ਕਰਨ 'ਤੇ ਹੈ।

ਸੋਸ਼ਲ ਮੀਡੀਆ ਯੂਜ਼ਰਸ ਨਾਸਾ ਦੀ ਪੋਸਟ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਕਮੈਂਟ ਬਾਕਸ 'ਚ ਇਸ ਦੀ ਖੂਬ ਤਾਰੀਫ ਕੀਤੀ।