ਚੀਆ ਸੀਡਸ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ, ਤੇ ਸਰੀਰ ਦੇ ਲਈ ਕਈ ਤਰ੍ਹਾਂ ਨਾਲ ਲਾਭਦਾਇਕ ਹੈ।
ਨਿਯਮਿਤ ਰੂਪ ਨਾਲ ਚੀਆ ਬੀਜ਼ ਦਾ ਸੇਵਨ ਤੁਹਾਡੇ ਹਾਰਟ ਨੂੰ ਫਿਟ ਰੱਖਦਾ ਹੈ।ਨਾਲ ਹੀ ਪਾਚਨ ਕ੍ਰਿਆ ਵੀ ਠੀਕ ਰੱਖਣ 'ਚ ਮਦਦਗਾਰ ਹੈ।
ਤੁਹਾਡੀ ਸਕਿਨ ਦੇ ਨਾਲ ਨਾਲ ਵਾਲਾਂ ਦੇ ਲਈ ਵੀ ਚੀਆ ਦੇ ਬੀਜਾਂ ਦਾ ਸੇਵਨ ਕਾਫੀ ਜ਼ਿਆਦਾ ਫਾਇਦੇਮੰਦ ਹੈ
ਜੇਕਰ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਵੀ ਚੀਆ ਸੀਡਸ ਦਾ ਸੇਵਨ ਤੁਹਾਡੇ ਲਈ ਕਾਫੀ ਲਾਭਦਾਇਕ ਹੋਵੇਗਾ
ਚੀਆ ਸੀਡਸ 'ਚ ਫਾਈਟੋਐਸਟ੍ਰੋਜੇਨ ਦੀ ਮਾਤਰਾ ਕਾਫੀ ਹੁੰਦੀ ਹੈ, ਜੋ ਬਾਡੀ ਹਾਰਮੋਨਸ ਦਾ ਬੈਂਲੇਸ ਬਣਾਉਣ 'ਚ ਮਦਦਗਾਰ ਹੈ।
ਹਾਲਾਂਕਿ, ਚੀਆ ਬੀਜ ਦਾ ਸੇਵਨ ਤੁਸੀਂ ਠੀਕ ਤਰੀਕੇ ਨਾਲ ਕਰ ਰਹੇ ਹਨ ਜਾਂ ਨਹੀਂ, ਇਹ ਜਾਣ ਲੈਣਾ ਵੀ ਕਾਫੀ ਜ਼ਰੂਰੀ ਹੈ
ਕਦੇ ਵੀ ਚੀਆ ਦੇ ਬੀਜਾਂ ਨੂੰ ਕੱਚਾ ਨਹੀਂ ਖਾਣਾ ਚਾਹੀਦਾ।ਇਸ ਤਰ੍ਹਾਂ ਪਾਚਨ 'ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਾਹਮਣੇ ਆ ਸਕਦੀਆਂ ਹਨ
ਚੀਆ ਬੀਜ ਨੂੰ ਖਾਣ ਤੋਂ ਪਹਿਲਾਂ ਠੀਕ ਰੋਸਟ ਕਰਨਾ ਚਾਹੀਦਾ।ਕੱਚੇ ਖਾਣ ਨਾਲ ਇਹ ਅੰਤੜੀਆਂ 'ਚ ਵੀ ਚਿਪਕ ਸਕਦਾ ਹੈ
ਚੀਆ ਸੀਡਸ ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਇਕ ਦਿਨ 'ਚ ਦੋ ਤੋਂ 3 ਚਮਚ ਹੀ ਡਾਈਟ 'ਚ ਲਓ।
ਤੁਸੀਂ ਚੀਆ ਸੀਡਸ ਨੂੰ ਸਲਾਦ, ਸਮੂਦੀ, ਜੂਸ ਜਾਂ ਦੁੱਧ ਵਰਗੀਆਂ ਚੀਜ਼ਾਂ 'ਚ ਪਾ ਕੇ ਵੀ ਖਾ ਸਕਦੇ ਹੋ।ਇਸ ਨਾਲ ਤੁਹਾਡੇ ਮੂੰਹ ਦਾ ਸਵਾਦ ਬਣਿਆ ਰਹੇਗਾ