ਹੁਣ ਚੰਡੀਗੜ੍ਹ ‘ਚ ਵੀ ਮਿਲੇਗੀ ਪ੍ਰਸਿੱਧ ਕੈਨੇਡੀਅਨ ਕੌਫੀ ਟਿਮ ਹਾਰਟਨ…

ਇਸਦਾ ਟਿਮ ਹੌਰਟਨਸ ਵੱਲੋਂ ਅਧਿਕਾਰਤ ਤੌਰ ‘ਤੇ ਐਲਾਨ ਕਰ ਦਿੱਤਾ ਗਿਆ ਹੈ।

ਇਹ ਐਲਾਨ ਉਨ੍ਹਾਂ ਵੱਲੋਂ ਟਵੀਟ ਕਰਦਿਆਂ ਕੀਤਾ ਗਿਆ

ਟਵੀਟ ‘ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੈਫੇ 18 ਅਕਤੂਬਰ ਨੂੰ ਇੱਥੇ ਐਲਾਂਟੇ ਮਾਲ ਵਿਖੇ ਖੁੱਲ੍ਹਣ ਜਾ ਰਿਹਾ ਹੈ।

ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਵਿੱਚ ਇਹ ਕੈਨੇਡੀਅਨ ਕੌਫੀ ਚੇਨ ਬਹੁਤ ਮਸ਼ਹੂਰ ਹੈ।

ਟਿਮ ਹਾਰਟਨਸ ਨੇ 11 ਅਗਸਤ ਨੂੰ ਸਿਲੈਕਟ ਸਿਟੀ ਵਾਕ, ਨਵੀਂ ਦਿੱਲੀ ਅਤੇ ਡੀਐਲਐਫ ਸਾਈਬਰ ਹੱਬ, ਗੁਰੂਗ੍ਰਾਮ ਵਿੱਚ ਆਪਣੇ ਦੋ ਰੈਸਟੋਰੈਂਟ ਖੋਲ੍ਹ ਕੇ ਭਾਰਤ ਵਿੱਚ ਦਾਖਲਾ ਲਿਆ ਸੀ।

ਬਾਅਦ ਵਿੱਚ, ਇਸਨੇ ਗ੍ਰੀਨ ਪਾਰਕ, ਪੰਜਾਬੀ ਬਾਗ ਅਤੇ ਦਵਾਰਕਾ ਸਮੇਤ ਨਵੀਂ ਦਿੱਲੀ ਦੇ ਹੋਰ ਖੇਤਰਾਂ ਵਿੱਚ ਆਪਣੇ ਰੈਸਟੋਰੈਂਟ ਖੋਲ੍ਹੇ।

ਦੱਸ ਦੇਈਏ ਕਿ ਟਿਮ ਹੌਰਟਨਜ਼ ਦੇ ਇਸ ਸਮੇਂ ਮੱਧ ਪੂਰਬ, ਚੀਨ, ਯੂਕੇ, ਮੈਕਸੀਕੋ, ਸਪੇਨ, ਥਾਈਲੈਂਡ ਅਤੇ ਫਿਲੀਪੀਨਜ਼ ਸਮੇਤ 13 ਦੇਸ਼ਾਂ ਵਿੱਚ 5,300 ਤੋਂ ਵੱਧ ਰੈਸਟੋਰੈਂਟ ਹਨ।