ਆਪਣੀ ”ਆਈ ਲਵ ਯੂ” ਵੀਡੀਓ ‘ਤੇ ਉਰਵਸ਼ੀ ਰੌਤੇਲਾ ਨੇ ਦਿੱਤੀ ਸਫ਼ਾਈ,

ਦੱਸਿਆ ਕਿ ਕਿਸਦੇ ਲਈ ਕਹੇ ਸੀ ਇਹ ਪਿਆਰ ਭਰੇ ਸ਼ਬਦ

ਉਰਵਸ਼ੀ (Urvashi Rautela) ਦੀ ਜ਼ਿੰਦਗੀ ‘ਚ ਕੁਝ ਅਜੀਬ ਹੋ ਰਿਹਾ ਹੈ।

ਜਿਹਾ ਇਸ ਲਈ ਕਿਉਂਕਿ ਅੱਜ ਦੇ ਸਮੇਂ ‘ਚ ਉਹ ਜੋ ਵੀ ਕਰ ਰਹੀ ਹੈ

ਲੋਕ ਉਸ ਨੂੰ ਕ੍ਰਿਕਟਰ ਰਿਸ਼ਭ ਪੰਤ ਨਾਲ ਜੋੜ ਕੇ ਟ੍ਰੋਲ ਕਰਨ ਲੱਗੇ ਹਨ।

ਹਾਲ ਹੀ ‘ਚ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ”ਆਈ ਲਵ ਯੂ” ਵੀਡੀਓ ਪਾਈ ਸੀ।

ਜਿਸ ‘ਚ ਉਹ ਐਕਟਿੰਗ ਕਰਦੀ ਨਜ਼ਰ ਆਈ ਸੀ।

ਫਿਰ ਕੀ ਸੀ ਰਿਸ਼ਭ ਪੰਤ ਦੇ ਸਮਰਥਕਾਂ ਨੇ ਉਰਵਸ਼ੀ ਨੂੰ ਕ੍ਰਿਕਟਰ ਨਾਲ ਜੋੜ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਹੁਣ ਅਦਾਕਾਰਾ ਨੇ ਆਪਣੇ ਵਾਇਰਲ ਵੀਡੀਓ ‘ਤੇ ਸਪੱਸ਼ਟੀਕਰਨ ਪੋਸਟ ਕੀਤਾ ਹੈ।