ਜਨਮਦਿਨ ਮੌਕੇ Ranjit Bawa ਨੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਦਿੱਤਾ ਖਾਸ ਤੋਹਫ਼ਾ, ਇੰਝ ਮਿਲ ਰਹੀਆਂ ਵਧਾਈਆਂ

ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਪ੍ਰਸ਼ੰਸ਼ਕਾਂ ਨੂੰ ਖਾਸ ਤੋਹਫ਼ਾ ਦਿੱਤਾ ਗਿਆ ਹੈ। 

ਦੱਸ ਦੇਈਏ ਕਿ ਜਨਮਦਿਨ ਮੌਕੇ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਰਣਜੀਤ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। 

ਐਮੀ ਵਿਰਕ, ਗਿੱਪੀ ਗਰੇਵਾਲ ਅਤੇ ਸਤਿੰਦਰ ਸੱਤੀ ਵੱਲੋਂ ਖਾਸ ਤਰੀਕੇ ਨਾਲ ਰਣਜੀਤ ਬਾਵਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ।

ਦਰਅਸਲ, ਆਪਣੇ ਜਨਮਦਿਨ ਮੌਕੇ ਰਣਜੀਤ ਬਾਵਾ ਪ੍ਰਸ਼ੰਸ਼ਕਾਂ ਲਈ ਨਵੀਂ ਐਲਬਮ GOD'S LAND ਰਿਲੀਜ਼ ਕਰਨ ਜਾ ਰਹੇ ਹਨ। 

ਦੱਸ ਦੇਈਏ ਕਿ ਇਸ ਵਿੱਚ ਕਰੀਬ 7 ਗੀਤ ਹੋਣਗੇ। ਰਣਜੀਤ ਬਾਵਾ ਨੇ ਐਲਬਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਚੈੱਕ ਟ੍ਰੈਕਲਿਸਟ 7 ਗਾਣੇ

🙏🏻 ਆਸ਼ੀਰਵਾਦ ਦੀ ਲੋੜ ਹੈ ਮੈਂ ਉਮੀਦ ਕਰਦਾ ਹਾਂ ਕਿ ਇੱਕ-ਇੱਕ ਗਾਣਾ ਸਭ ਨਾਲ ਰਿਲੇਟ ਕਰੇਗਾ 💕😊...

ਰਣਜੀਤ ਬਾਵਾ ਨੂੰ ਗਾਇਕ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਪੋਸਟ ਕਰ ਜਨਮਦਿਨ ਦੀ ਵਧਾਈ ਦਿੱਤੀ ਹੈ।

ਟੈਲੀਵਿਜ਼ਨ ਐਂਕਰ, ਅਦਾਕਾਰਾ, ਕਵੀ, ਡਾਂਸਰ ਸਤਿੰਦਰ ਸੱਤੀ ਵੱਲੋਂ ਵੀ ਰਣਜੀਤ ਬਾਵਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ।

ਫਿਲਹਾਲ ਦਰਸ਼ਕ ਰਣਜੀਤ ਬਾਵਾ ਦੀ ਨਵੀਂ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ। ਆਪਣੇ 7 ਗੀਤਾਂ ਰਾਹੀਂ ਰਣਜੀਤ ਕਿਵੇਂ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਦੇ ਹਨ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।