ਇਹ ਕੋਰੋਨਾ ਦੇ ਸਮੇਂ ਦੀ ਗੱਲ ਹੈ, ਜਦੋਂ ਇੱਕ ਗ੍ਰਹਿ 'ਤੇ ਸ਼ਹਿਰ ਬਣਾਉਣ ਦੀ ਚਰਚਾ ਸ਼ੁਰੂ ਹੋਈ। ਲੌਕਡਾਊਨ ਕਾਰਨ ਇਸ ਦੀ ਯੋਜਨਾ ਠੱਪ ਹੋ ਗਈ।

ਯੂਨੀਵਰਸਿਟੀ ਆਫ ਰੋਚੈਸਟਰ ਦੇ ਇਕ ਖੋਜਕਰਤਾ ਨੇ ਅਜਿਹੇ ਪੁਲਾੜ ਸ਼ਹਿਰ ਦੀ ਕਲਪਨਾ ਕੀਤੀ, ਜਿਸ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ।

ਇਹ Sci-Fi ਫਿਲਮ ਦੀ ਤਰਾਂ ਦਿਖਣ ਵਾਲੇ ਸ਼ਹਿਰ ਨੂੰ ਦਰਸਾਉਂਦੀ ਹੈ।

ਕਈ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਲੋਕ ਦੂਜੇ ਗ੍ਰਹਿਆਂ 'ਤੇ ਸ਼ਹਿਰ ਵਸਾਉਣਗੇ।

ਸ਼ਹਿਰ ਦੀ ਗੱਲ ਕਰੀਏ ਤਾਂ ਇਹ ਪਹੀਏ ਵਾਂਗ ਦਿੱਖਦਾ ਹੈ।

ਰੋਚੈਸਟਰ ਯੂਨੀਵਰਸਿਟੀ ਦੇ ਪੀਐਚਡੀ ਖੋਜਕਰਤਾ ਪੀਟਰ ਮਿਕਲਵਿਕ ਨੇ ਸ਼ਹਿਰ ਨੂੰ ਗ੍ਰਹਿ 'ਤੇ ਵਸਣ ਲਈ ਡਿਜ਼ਾਈਨ ਕੀਤਾ।

ਇਹ ਪ੍ਰੋਜੈਕਟ ਸਿਰਫ ਇਸ ਲਈ ਸ਼ੁਰੂ ਕੀਤਾ ਗਿਆ, ਤਾਂ ਜੋ ਭੌਤਿਕ ਵਿਗਿਆਨੀ ਤੇ ਇੰਜੀਨੀਅਰ ਆਪਣੇ ਦਿਮਾਗ ਦੀ ਕਸਰਤ ਕਰ ਸਕਣ।

ਇਹ ਇੱਕ ਬਹੁਤ ਹੀ ਪਾਗਲ ਵਿਚਾਰ ਹੈ, ਪਰ ਇਹ ਵਿਚਾਰ ਭਵਿੱਖ ਲਈ ਲਾਭਦਾਇਕ ਹੋ ਸਕਦਾ ਹੈ।

ਪੀਟਰ ਨੇ ਦੱਸਿਆ ਕਿ ਅਸੀਂ ਜਿਸ ਸ਼ਹਿਰ ਦੀ ਗੱਲ ਕਰ ਰਹੇ ਹਾਂ ਉਹ ਲਗਭਗ 57 ਵਰਗ ਕਿਲੋਮੀਟਰ ਦਾ ਹੋਵੇਗਾ।

ਇਸ ਸ਼ਹਿਰ ਦਾ ਵਿਚਾਰ O'Neill Cylinder ਦੇ ਸੰਕਲਪ ਤੋਂ ਲਿਆ ਗਿਆ ਹੈ।

ਜੈਰਾਰਡ ਓ'ਨੀਲ 1972 'ਚ ਨਾਸਾ ਦੇ ਭੌਤਿਕ ਵਿਗਿਆਨੀ ਬਣੇ, ਉਸ ਨੇ ਦੋ ਸਿਲੰਡਰਾਂ ਨੂੰ ਆਪਸ 'ਚ ਜੋੜ ਕੇ ਸ਼ਹਿਰ ਵਸਾਉਣ ਦੀ ਯੋਜਨਾ ਬਣਾਈ।