ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' 'ਚ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਦੀ ਰੋਮਾਂਟਿਕ ਕਮਿਸਟਰੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਇਸ ਫ਼ਿਲਮ ਨੇ ਖਾਸ ਸਮਾਜਕ ਸੰਦੇਸ਼ ਵੀ ਦਿੱਤਾ ਸੀ।

ਸਿਨੇਮਾਘਰਾਂ ਤੋਂ ਬਾਅਦ ਹੁਣ ਇਹ ਫ਼ਿਲਮ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਲਈ ਤਿਆਰ ਹੈ।

ਜੀ ਹਾਂ, 6 ਜਨਵਰੀ ਨੂੰ ‘ਬਾਬੇ ਭੰਗੜਾ ਪਾਉਂਦੇ ਨੇ’ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫ਼ਿਲਮ ਨੂੰ ਦਰਸ਼ਕਾਂ ਨੇ ਸਿਨੇਮਾਘਰਾਂ ‘ਚ ਕਾਫੀ ਪਿਆਰ ਦਿੱਤਾ ਗਿਆ।

ਦੱਸ ਦਈਏ ਕਿ ਇਹ ਫ਼ਿਲਮ 5 ਅਕਤੂਬਰ 2022 ‘ਚ ਰਿਲੀਜ਼ ਹੋਈ।

ਇਸ ਫ਼ਿਲਮ ’ਚ ਗੁਰਪ੍ਰੀਤ ਭੰਗੂ, ਬਲਜਿੰਦਰ ਜੌਹਲ, ਜੇਸਿਕਾ ਗਿੱਲ, ਬੀਕੇ ਸਿੰਘ ਰੱਖੜਾ ਵਰਗੇ ਕਲਾਕਾਰ ਨੇ ਕੰਮ ਕੀਤਾ ਹੈ।

ਫ਼ਿਲਮ ਬਾਬੇ ਭੰਗੜੇ ਪਾਉਂਦੇ ਨੂੰ ਅਮਰਜੀਤ ਸਿੰਘ ਸਰੋਂ ਨੇ ਡਾਈਰੈਕਟ ਕੀਤਾ ਹੈ ਤੇ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ।

ਜਿਸ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਹੁਣ ਜ਼ੀ5 ਓਟੀਟੀ ਪਲੇਟਫਾਰਮ ‘ਤੇ 6 ਜਨਵਰੀ ਨੂੰ ਰਿਲੀਜ਼ ਹੋਵੇਗੀ।