ਪ੍ਰਾਈਮ ਵੀਡੀਓ ਨੇ Shah Rukh Khan ਦੀ 'ਪਠਾਨ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।

ਕੁਝ ਸਮਾਂ ਪਹਿਲਾਂ ਪ੍ਰਾਈਮ ਵੀਡੀਓ ਇੰਡੀਆ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਪਠਾਨ ਦਾ ਪੋਸਟਰ ਜਾਰੀ ਕੀਤਾ, ਜਿਸ 'ਚ OTT ਪਲੇਟਫਾਰਮ 'ਤੇ ਫਿਲਮ ਦੀ ਰਿਲੀਜ਼ ਡੇਟ ਲਿਖੀ ਗਈ ਹੈ।

ਸ਼ਾਹਰੁਖ ਖ਼ਾਨ ਦੀ ਪਠਾਨ ਸੱਤ ਹਫ਼ਤਿਆਂ ਬਾਅਦ ਵੀ ਬਾਕਸ ਆਫਿਸ ‘ਤੇ ਕਮਾਈ ਕਰ ਰਹੀ ਹੈ। 

ਇਸ ਦੇ ਨਾਲ ਹੀ ਫਿਲਮ ਦੰਗਲ, ਕੇਜੀਐਫ 2 ਅਤੇ ਬਾਹੂਬਲੀ 2 ਦੇ ਰਿਕਾਰਡ ਤੋੜਨ ਵਿੱਚ ਕਾਮਯਾਬ ਰਹੀ ਹੈ।

ਹਾਲਾਂਕਿ ਹੁਣ ਤੱਕ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੇ ਸ਼ਾਹਰੁਖ ਖਾਨ ਦੇ ਪਠਾਨ ਨੂੰ ਨਹੀਂ ਦੇਖਿਆ ਹੈ। ਪਰ ਹੁਣ ਉਨ੍ਹਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ।

ਸ਼ਾਹਰੁਖ ਖ਼ਾਨ ਦੀ ਪਠਾਨ ਦੀ ਰਿਲੀਜ਼ ਡੇਟ ਓਟੀਟੀ ਪਲੇਟਫਾਰਮ ਐਮਜ਼ੌਨ ਪ੍ਰਾਈਮ ਵੀਡੀਓ ‘ਤੇ ਸਾਹਮਣੇ ਆ ਗਈ ਹੈ, ਜਿਸਦਾ ਐਲਾਨ ਸੋਸ਼ਲ ਮੀਡੀਆ ‘ਤੇ ਕੀਤਾ ਗਿਆ ਹੈ

ਇਸ ਦੇ ਨਾਲ ਹੀ ਫੈਨਸ ਵੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਕੁਝ ਸਮਾਂ ਪਹਿਲਾਂ ਪ੍ਰਾਈਮ ਵੀਡੀਓ ਇੰਡੀਆ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਪਠਾਨ ਦਾ ਪੋਸਟਰ ਜਾਰੀ ਕੀਤਾ,

ਇਸ ਪੋਸਟ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, ਅਸੀਂ ਮੌਸਮ ‘ਚ ਉਥਲ-ਪੁਥਲ ਦੇਖ ਰਹੇ ਹਾਂ, ਆਖਿਰ ਕਿਉਂ ਨਾ ਹੋ, ਪਠਾਨ ਜੋ ਆ ਰਿਹਾ ਹੈ

PathaanOnPrime 22 ਮਾਰਚ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦੀ ਕਾਸਟ ਨੂੰ ਇਸ ਨਾਲ ਟੈਗ ਕੀਤਾ ਗਿਆ ਹੈ।