ਪਿਛਲੇ 536 ਦਿਨਾਂ ਵਿਚ 156404 ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਨਤਮਸਤਕ ਹੋ ਚੁੱਕੇ ਹਨ
ਸੰਗਤ ਤੋਂ 20 ਡਾਲਰ ਦੀ ਫ਼ੀਸ ਵਜੋਂ 3128080 ਦੇ ਕਰੀਬ ਅਮਰੀਕੀ ਡਾਲਰ ਯਾਨੀ 258729704.80 ਰੁਪਏ ਵਸੂਲੇ ਜਾ ਚੁੱਕੇ ਹਨ
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 9 ਨਵੰਬਰ 2019 ਨੂੰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲੰਘੇ ਦਾ ਉਦਘਾਟਨ ਕੀਤਾ ਸੀ
ਜੋ 127 ਦਿਨ ਲਗਾਤਾਰ ਖੁੱਲਿਆ ਰਿਹਾ।
62204 ਦੇ ਕਰੀਬ ਸ਼ਰਧਾਲੂਆਂ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬਾਨ ਦੇ ਦਰਸ਼ਨ ਕੀਤੇ ਗਏ
ਕੋਰੋਨਾ ਮਹਾਮਾਰੀ ਕਾਰਨ 16 ਮਾਰਚ 2020 ਨੂੰ ਕਰਤਾਰਪੁਰ ਲਾਂਘਾ ਬੰਦ ਕਰ ਦਿੱਤੋ ਗਿਆ ਸੀ
ਇਸ ਤੋਂ ਬਾਅਦ ਭਾਰਤ ਸਰਕਾਰ ਵਲੋਂ ਮੁੜ 17 ਨਵੰਬਰ 2021 ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ।
See More....