ਪਾਕਿ ਅਦਾਕਾਰਾ ਮਾਹਿਰਾ ਖਾਨ ਨੇ ਰਣਬੀਰ ਕਪੂਰ ਦੇ ਗੀਤ 'ਤੇ ਕੀਤਾ ਜ਼ਬਰਦਸਤ ਡਾਂਸ

ਪਾਕਿਸਤਾਨ ਦੀ ਸੁਪਰਸਟਾਰ ਮਾਹਿਰਾ ਖਾਨ ਦਾ ਬਾਲੀਵੁੱਡ ਨਾਲ ਕਾਫੀ ਲਗਾਅ ਹੈ।

ਮਾਹਿਰਾ ਕਈ ਮੌਕਿਆਂ 'ਤੇ ਹਿੰਦੀ ਫਿਲਮ ਇੰਡਸਟਰੀ ਨੂੰ ਲੈ ਕੇ ਆਪਣਾ ਦਿਲ ਖੋਲ੍ਹ ਚੁੱਕੀ ਹੈ।

ਇੰਨਾ ਹੀ ਨਹੀਂ ਸੁਪਰਸਟਾਰ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਰਈਸ' 'ਚ ਮਾਹਿਰਾ ਖਾਨ ਨੇ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ।

ਇਸ ਦੌਰਾਨ ਮਾਹਿਰਾ ਖਾਨ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' ਦੇ ਗੀਤ 'ਡਾਂਸ ਕਾ ਭੂਤ' 'ਤੇ ਡਾਂਸ ਕਰਦੀ ਨਜ਼ਰ ਆਈ।

ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ 'ਤੇ ਵੀਡੀਓ 'ਚ ਮਾਹਿਰਾ ਖਾਨ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮਾਹਿਰਾ ਰਣਬੀਰ ਵਾਂਗ ਡਾਂਸ ਸਟੈਪ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

ਦੱਸ ਦੇਈਏ ਕਿ ਮਾਹਿਰਾ ਦਾ ਇਹ ਵੀਡੀਓ ਉਸ ਦੇ ਇੱਕ ਦੋਸਤ ਦੇ ਵਿਆਹ ਦੌਰਾਨ ਦਾ ਦੱਸਿਆ ਜਾ ਰਿਹਾ ਹੈ।

ਇੱਕ ਸਮਾਂ ਸੀ ਜਦੋਂ ਰਣਬੀਰ ਕਪੂਰ ਅਤੇ ਮਾਹਿਰਾ ਖਾਨ ਦਾ ਨਾਮ ਆਪਸ ਵਿੱਚ ਜੁੜਿਆ ਹੋਇਆ ਸੀ।

ਦਰਅਸਲ ਉਸ ਦੌਰਾਨ ਮਾਹਿਰਾ ਅਤੇ ਰਣਬੀਰ ਦੀ ਇੱਕ ਫੋਟੋ ਵਾਇਰਲ ਹੋਈ ਸੀ। ਜਿਸ 'ਚ ਦੋਵੇਂ ਸਿਗਰੇਟ ਪੀਂਦੇ ਨਜ਼ਰ ਆ ਰਹੇ ਸਨ।

ਉਸ ਸਮੇਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।