ਪਾਕਿਸਤਾਨੀ ਐਕਟਰਸ Mahira Khan, ਸ਼ਾਹਰੁਖ ਖ਼ਾਨ ਦਾ ਸਮਰਥਨ ਕਰਨ 'ਤੇ ਪਾਕਿਸਤਾਨੀ ਸੈਨੇਟਰ ਦੀ ਆਲੋਚਨਾ ਦੇ ਘੇਰੇ 'ਚ ਆ ਗਈ ਹੈ।

ਐਕਟਰਸ ਮਾਹਿਰਾ, ਸ਼ਾਹਰੁਖ ਖ਼ਾਨ ਨਾਲ ਫਿਲਮ 'ਰਈਸ' 'ਚ ਵੀ ਨਜ਼ਰ ਆ ਚੁੱਕੀ ਹੈ ਤੇ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ।

ਮਾਹਿਰਾ ਨੂੰ ਇਸ ਫਿਲਮ 'ਚ ਸ਼ਾਹਰੁਖ ਖ਼ਾਨ ਨਾਲ ਕੰਮ ਕਰਨ ਦਾ ਵਧੀਆ ਅਨੁਭਵ ਰਿਹਾ।

ਮਾਹਿਰਾ ਖ਼ਾਨ ਅਕਸਰ ਸ਼ਾਹਰੁਖ ਖ਼ਾਨ ਦੀ ਤਾਰੀਫ ਕਰਦੀ ਨਜ਼ਰ ਆਉਂਦੀ ਹੈ।

ਹਾਲ ਹੀ 'ਚ ਇਕ ਸ਼ੋਅ 'ਚ ਸ਼ਾਹਰੁਖ ਖ਼ਾਨ ਦੀ ਤਾਰੀਫ ਕਰਨ 'ਤੇ ਮਾਹਿਰਾ ਖ਼ਾਨ ਆਲੋਚਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ।

ਪਾਕਿਸਤਾਨੀ ਸੈਨੇਟਰ ਨੇ ਮਾਹਿਰਾ ਨੂੰ 'ਮਾਨਸਿਕ ਤੌਰ 'ਤੇ ਬਿਮਾਰ' ਦੱਸਦੇ ਹੋਏ ਕਿਹਾ ਹੈ ਕਿ ਉਹ ਪੈਸੇ ਲਈ ਭਾਰਤੀ ਕਲਾਕਾਰਾਂ 'ਤੇ ਫ਼ੀਦਾ ਹੁੰਦੀ ਹੈ।

ਪਾਕਿਸਤਾਨੀ ਸੈਨੇਟਰ ਡਾਕਟਰ ਅਫਨਾਨ ਉੱਲਾ ਖ਼ਾਨ ਨੇ ਮਾਹਿਰਾ ਖ਼ਾਨ ਨੂੰ ਤਾਅਨੇ ਮਾਰਦੇ ਹੋਏ ਟਵੀਟ ਕੀਤਾ ਹੈ।

ਮਾਹਿਰਾ ਖ਼ਾਨ ਨੇ ਕਿਹਾ, 'ਰਈਸ' ਦੇ ਸੈੱਟ 'ਤੇ ਸ਼ਾਹਰੁਖ ਐਕਟਰ ਤੋਂ ਲੈ ਕੇ ਸਪਾਟ ਬੁਆਏ ਤੱਕ ਸਾਰਿਆਂ ਦਾ ਧਿਆਨ ਰੱਖਦੇ ਸੀ।

ਪਰ ਡਾਕਟਰ ਅਫਨਾਨ ਉੱਲਾ ਖ਼ਾਨ ਨੂੰ ਮਾਹਿਰਾ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ।

ਦੱਸ ਦੇਈਏ ਕਿ ਉਨ੍ਹਾਂ ਦੇ ਇਸ ਟਵੀਟ ਨੂੰ ਲੈ ਕੇ ਖੁਦ ਪਾਕਿਸਤਾਨੀ ਸੈਨੇਟਰ ਵੀ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ।

ਹਾਲਾਂਕਿ ਮਾਹਿਰਾ ਖ਼ਾਨ ਨੇ ਖੁਦ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਪਾਕਿਸਤਾਨੀ ਐਕਟਰਸ Mahira Khan, ਸ਼ਾਹਰੁਖ ਖ਼ਾਨ ਦਾ ਸਮਰਥਨ ਕਰਨ 'ਤੇ ਪਾਕਿਸਤਾਨੀ ਸੈਨੇਟਰ ਦੀ ਆਲੋਚਨਾ ਦੇ ਘੇਰੇ 'ਚ ਆ ਗਈ ਹੈ।