'ਗੁਲਕ ਸੀਜ਼ਨ 3' ਇੱਕ ਪਰਿਵਾਰਕ ਕਹਾਣੀ 'ਤੇ ਅਧਾਰਿਤ ਹੈ, ਇਸ ਸ਼ੋਅ ਵਿੱਚ ਰੋਜ਼ਾਨਾ ਲਾਈਫਸਟਾਈਲ ਬਾਰੇ ਦਿਖਾਇਆ ਹੈ। IMDB ਨੇ 9.1 ਰੇਟਿੰਗ ਦਿੱਤੀ ਹੈ।

'ਪੰਚਾਇਤ' ਵਾਂਗ 'ਪੰਚਾਇਤ 2' ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਹੈ।

ਇਸ ਵੈੱਬ ਸੀਰੀਜ਼ 'ਚ ਇਕ ਪਿੰਡ ਅਤੇ ਪੰਚਾਇਤ ਦੀ ਕਹਾਣੀ ਦਿਖਾਈ ਗਈ ਹੈ ਤੇ IMDB ਨੇ ਇਸ ਨੂੰ 8.9 ਦੀ ਰੇਟਿੰਗ ਦਿੱਤੀ ਹੈ।

'ਰਾਕੇਟ ਬੁਆਏਜ਼' ਵਿਗਿਆਨ 'ਤੇ ਅਧਾਰਿਤ ਵੈੱਬ ਸੀਰੀਜ਼ ਹੈ, ਇਸ ਨੂੰ IMDB 'ਤੇ 8.9 ਦੀ ਰੇਟਿੰਗ ਮਿਲੀ ਹੈ।

ਸਾਲ 2022 'ਚ, ਰਿਲੀਜ਼ ਹੋਈ ਵੈੱਬ ਸੀਰੀਜ਼ 'ਕਰਮ ਯੁੱਧ' ਹੁਣ ਤੱਕ ਦੀ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਵੈੱਬ ਸੀਰੀਜ਼ ਵਿੱਚੋਂ ਇੱਕ ਹੈ। ਇਸ ਨੂੰ IMDB 'ਤੇ 8.6 ਦੀ ਰੇਟਿੰਗ ਮਿਲੀ ਹੈ।

ਤਣਾਅ ਵੈੱਬ ਸੀਰੀਜ਼ ਨੂੰ ਵੀ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਇਸ ਨੂੰ IMDb 'ਤੇ 8.6 ਦੀ ਰੇਟਿੰਗ ਮਿਲੀ ਹੈ।

'ਖਾਕੀ ਦ ਬਿਹਾਰ ਚੈਪਟਰ' ਨੈੱਟਫਲਿਕਸ 'ਤੇ ਰਿਲੀਜ਼ ਹੋਈ ਇਸ ਵੈੱਬ ਸੀਰੀਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੈੱਬ ਸੀਰੀਜ਼ ਦੀ IMDB ਰੇਟਿੰਗ 8.4 ਹੈ।

ਸਾਲ 2022 'ਚ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਵੈੱਬ ਸੀਰੀਜ਼ 'ਚ 'ਹਿਊਮਨ' ਦਾ ਨਾਂ ਵੀ ਸ਼ਾਮਲ ਹੈ ਤੇ ਇਸਨੂੰ IMDB 'ਤੇ 7.9 ਰੇਟਿੰਗ ਮਿਲੀ ਹੈ।

ਦਰਸ਼ਕਾਂ ਨੇ 'ਦਿੱਲੀ ਕ੍ਰਾਈਮ ਸੀਜ਼ਨ 2' ਵੈੱਬ ਸੀਰੀਜ਼ ਨੂੰ ਪਿਛਲੇ ਸੀਜ਼ਨ ਨਾਲੋਂ ਜ਼ਿਆਦਾ ਪਿਆਰ ਦਿੱਤਾ ਅਤੇ ਇਸਦੀ IMDB ਰੇਟਿੰਗ 7.9 ਹੈ।

ਸਾਲ 2022 'ਚ ਡਿਜ਼ਨੀ ਪਲੱਸ ਹੌਟਸਟਾਰ 'ਤੇ ਆਏ 'ਕ੍ਰਿਮੀਨਲ ਜਸਟਿਸ ਸੀਜ਼ਨ 3' ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਿਆ ਤੇ ਇਸ ਨੂੰ IMDB 'ਤੇ 7.8 ਦੀ ਰੇਟਿੰਗ ਮਿਲੀ ਹੈ।

ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਈ 'ਦ ਗ੍ਰੇਟ ਇੰਡੀਅਨ ਮਰਡਰ' ਕਾਫੀ ਰੋਮਾਂਚਕ ਹੈ ਤੇ IMDB 'ਤੇ ਇਸਦੀ ਰੇਟਿੰਗ 7.8 ਹੈ।