ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਪਠਾਨ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।

ਇਕ ਰਿਪੋਰਟ ਮੁਤਾਬਕ ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਦੇ OTT ਰਾਈਟਸ ਕਰੀਬ 100 ਕਰੋੜ 'ਚ ਵਿਕ ਚੁੱਕੇ ਹਨ।

ਖਬਰਾਂ ਮੁਤਾਬਕ ਐਮਾਜ਼ਾਨ ਪ੍ਰਾਈਮ ਨੇ ਮੋਟੀ ਕੀਮਤ 'ਤੇ ਫਿਲਮ ਦੇ OTT ਰਾਈਟਸ ਖਰੀਦੇ ਹਨ।

ਫਿਲਮ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਸ਼ੁਰੂ ਵਿੱਚ OTT 'ਤੇ ਸਟ੍ਰੀਮ ਹੋ ਸਕਦੀ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਐਮਾਜ਼ਾਨ ਪ੍ਰਾਈਮ ਨੇ 100 ਕਰੋੜ ਰੁਪਏ 'ਚ ਫਿਲਮ ਦੇ ਅਧਿਕਾਰ ਰਾਖਵੇਂ ਰੱਖੇ।

ਦੱਸ ਦੇਈਏ ਕਿ ਪਠਾਨ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਵਿਵਾਦਾਂ 'ਚ ਹੈ।

ਫਿਲਮ ਪਠਾਨ ਦੇ ਗੀਤ ਬੇਸ਼ਰਮ ਰੰਗ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ।

ਸ਼ਾਹਰੁਖ ਖਾਨ ਪਠਾਨ ਨਾਲ ਲਗਪਗ ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ।

ਸ਼ਾਹਰੁਖ ਇਸ ਤੋਂ ਪਹਿਲਾਂ 2018 ਦੀ ਫਿਲਮ 'ਜ਼ੀਰੋ' 'ਚ ਨਜ਼ਰ ਆਏ।

ਸ਼ਾਹਰੁਖ ਪਠਾਨ ਨਾਲ ਵਾਪਸੀ ਕਰਨ ਜਾ ਰਹੇ ਹਨ।

ਫਿਲਮ ਦਾ ਬਜਟ ਵੀ ਕਰੀਬ 250 ਕਰੋੜ ਦੱਸਿਆ ਜਾ ਰਿਹਾ ਹੈ।