ਤੇਜਸਵੀ ਪ੍ਰਕਾਸ਼ ਦੇ ਨਵੇਂ ਲੁੱਕ ਦੇ ਦੀਵਾਨੇ ਹੋਏ ਲੋਕ, ਤਸਵੀਰਾਂ ਹੋਈਆਂ ਵਾਇਰਲ

ਛੋਟੇ ਪਰਦੇ 'ਤੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦੀ ਕਨਟੈਸਟੈਂਟ ਤੇਜਸਵੀ ਪ੍ਰਕਾਸ਼ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਹੈ। 

ਹਾਲ ਹੀ ’ਚ ਤੇਜਸਵੀ ਪ੍ਰਕਾਸ਼ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਤੇਜਸਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਸ਼ੇਅਰ ਕੀਤਾ ਹੈ।

ਇਨ੍ਹਾਂ ਤਸਵੀਰਾਂ 'ਚ ਉਸ ਨੇ ਮਲਟੀ ਰੰਗ ਦੀ ਡਰੈੱਸ ਪਹਿਨੀ ਹੈ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ।

ਇਨ੍ਹਾਂ ਤਸਵੀਰਾਂ 'ਚ ਉਹ ਪੌੜੀਆਂ 'ਚ ਖੜ ਕੇ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਫੈਨਜ਼ ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਸ਼ਾਨਦਾਰ ਕਮੈਂਟ ਵੀ ਕੀਤੇ ਜਾ ਰਹੇ ਹਨ। 

ਫੈਨਜ਼ ਉਸਨੂੰ Beautiful pic ਤੇ Cuteness overloaded ਵਰਗੇ ਕਮੈਂਟ ਕਰ ਰਹੇ ਹਨ।

ਦੱਸ ਦੇਈਏ ਕਿ ਤੇਜਸਵੀ ਪ੍ਰਕਾਸ਼ ਨਾਗਿਨ ਸ਼ੌਅ ਤੋਂ ਮਸ਼ਹੂਰ ਹੋਈ ਸੀ।