ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ।

ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ 1000 ਰੁਪਏ ਦੇ ਭਾਰਤੀ ਨੋਟ ਵਾਪਸ ਆ ਰਹੇ ਹਨ।

ਇਹ ਵੀ ਦੱਸਿਆ ਗਿਆ ਹੈ ਕਿ 1 ਜਨਵਰੀ 2023 ਤੋਂ ਸਰਕਾਰ 2000 ਰੁਪਏ ਦੇ ਨੋਟ ਬੰਦ ਕਰ ਦੇਵੇਗੀ।

ਇਸ ਦੌਰਾਨ ਫਰਜ਼ੀ ਮੈਸੇਜ ਦਾ ਪਰਦਾਫਾਸ਼ ਕਰਦੇ ਹੋਏ ਪੀਆਈਬੀ ਨੇ ਇਸ ਸੰਦੇਸ਼ ਨੂੰ ਫਰਜ਼ੀ ਕਰਾਰ ਦਿੱਤਾ ਹੈ।

PIB ਨੇ ਇਹ ਵੀ ਕਿਹਾ ਅਸਲ 'ਚ ਇਹ ਝੂਠੀ ਖ਼ਬਰ ਹੈ।

ਪੀਆਈਬੀ ਨੇ ਲੋਕਾਂ ਨੂੰ ਅਜਿਹੇ ਗੁੰਮਰਾਹਕੁੰਨ ਮੈਸੇਜ਼ ਨੂੰ ਅੱਗੇ ਨਾ ਭੇਜਣ ਦੀ ਅਪੀਲ ਵੀ ਕੀਤੀ।

ਲੋਕਾਂ ਨੂੰ ਵਾਇਰਲ ਮੈਸੇਜ ਦੇ ਤੌਰ ‘ਤੇ ਭੇਜੇ ਜਾ ਰਹੇ ਅਜਿਹੇ ਕਿਸੇ ਵੀ ਸ਼ੱਕੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।

ਜੇਕਰ ਤੁਹਾਨੂੰ ਅਜਿਹਾ ਕੋਈ ਵੀ ਸ਼ੱਕੀ ਮੈਸੇਜ ਮਿਲਦਾ ਹੈ, ਤਾਂ ਤੁਸੀਂ ਹਮੇਸ਼ਾ ਇਸਦੀ ਸੱਚਾਈ ਦੀ ਜਾਂਚ ਕਰ ਸਕਦੇ ਹੋ।

ਵਿਕਲਪਕ ਤੌਰ ‘ਤੇ ਤੁਸੀਂ ਤੱਥਾਂ ਦੀ ਜਾਂਚ ਲਈ +918799711259 ‘ਤੇ ਇੱਕ WhatsApp ਮੈਸੇਜ ਭੇਜ ਸਕਦੇ ਹੋ।

 ਤੁਸੀਂ ਆਪਣਾ ਸੁਨੇਹਾ pibfactcheck@gmail.com ‘ਤੇ ਵੀ ਭੇਜ ਸਕਦੇ ਹੋ।