ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਖੂਬਸੂਰਤ ਬੈਚਲਰ ਕਰਨ ਔਜਲਾ ਦਿਲਾਂ ਦੀ ਧੜਕਣ ਹੈ।

ਦੱਸ ਦਈਏ ਕਿ ਜਲਦੀ ਹੀ ਕਰਨ ਆਪਣੀ ਜ਼ਿੰਦਗੀ ਤੇ ਆਪਣੀ ਮੰਗੇਤਰ ਪਲਕ ਦੇ ਪਿਆਰ ਕਰਕੇ ਕਈਆਂ ਦੇ ਦਿਲਾਂ ਨੂੰ ਤੋੜਨ ਵਾਲਾ ਹੈ।

ਅਸੀਂ ਗੀਤਾਂ ਦੀ ਮਸ਼ੀਨ ਕਰਨ ਔਜਲਾ ਤੇ ਉਸ ਦੀ ਮੰਗੇਤਰ ਪਲਕ ਦੇ ਪ੍ਰੀ-ਵੈਡਿੰਗ ਸ਼ੂਟ ਦੀਆਂ ਤਸਵੀਰਾਂ ਲੈ ਕੇ ਆਏ ਹਾਂ।

ਜੀ ਹਾਂ, ਹਾਲ ਹੀ ਵਿੱਚ ਦੋਵਾਂ ਨੇ ਇੱਕ ਦੂਜੇ ਨਾਲ ਪੋਜ਼ ਦਿੱਤੇ ਤੇ ਉਨ੍ਹਾਂ ਦੇ ਪ੍ਰੀ-ਵੈਡਿੰਗ ਸ਼ੂਟ

 ਦੀਆਂ ਕੁਝ ਰੋਮਾਂਟਿਕ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। 

ਵੈਨਕੂਵਰ ਦੇ ਇੱਕ ਫੋਟੋਗ੍ਰਾਫਰ ਨੇ ਔਜਲਾ ਦੇ ਪ੍ਰੀ-ਵੈਡਿੰਗ ਸ਼ੂਟ ਦੀਆਂ ਤਸਵੀਰਾਂ @candidandco_ ਨਾਮ ਦੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਸਾਂਝੀਆਂ ਕੀਤੀਆਂ।

ਇਸ ਦੇ ਨਾਲ ਹੀ ਫੋਟੋਗ੍ਰਾਫਰ ਨੇ ਕੈਪਸ਼ਨ ਵਿੱਚ ਕਿਹਾ, “You ain’t ready for these🔥🔥keep scrolling right❤️

we’ve been keeping these a secret for a min, it’s about time y’all see the magic we created with Palak and Karan✨”

ਕਰਨ ਔਜਲਾ ਨੇ ਫੋਟੋਸ਼ੂਟ ਲਈ ਵ੍ਹਾਈਟ ਸ਼ਰਟ ਤੇ ਬਲੂ ਕਲਰ ਦੀ ਟਾਈ ਦੇ ਨਾਲ ਨੇਵੀ-ਬਲੂ ਸੂਟ ਦੀ ਚੋਣ ਕੀਤੀ।

 ਦੂਜੇ ਪਾਸੇ ਪਲਕ ਸਫੇਦ ਗਾਊਨ ‘ਚ ਸਭ ਤੋਂ ਖੂਬਸੂਰਤ ਲੱਗ ਰਹੀ ਸੀ।