PM ਮੋਦੀ ਕੱਲ੍ਹ ਪਹੁੰਚਣਗੇ ਮੰਡੀ, ਰੈਲੀ ‘ਚ 1800 ਪੁਲਿਸ ਮੁਲਾਜ਼ਮ ਸੰਭਾਲਣਗੇ ਮੋਰਚਾ, ਹਰ ਕੋਨੇ ‘ਤੇ ਰੱਖਣਗੇ ਕਰੜੀ ਨਜ਼ਰ
ਹਿਮਾਚਲ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਚਿਹਰਿਆਂ ਦਾ ਹਿਮਾਚਲ ਆਉਣਾ ਜਾਰੀ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 24 ਸਤੰਬਰ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਜ਼ਿਲ੍ਹਾ ਮੰਡੀ ਵਿਖੇ ਆ ਰਹੇ ਹਨ
ਪਹਿਲੀ ਵਾਰ ਹੋ ਰਿਹਾ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਯੁਵਾ ਮੋਰਚਾ ਦੀ ਰੈਲੀ ਨੂੰ ਸੰਬੋਧਨ ਕਰਨਗੇ
ਰੈਲੀ ਨੂੰ ਸ਼ਾਨਦਾਰ ਅਤੇ ਸਫਲ ਬਣਾਉਣ ਲਈ ਹਿਮਾਚਲ ਭਾਜਪਾ ਵੱਲੋਂ ਤਿਆਰੀਆਂ ਜ਼ੋਰਾਂ ‘ਤੇ ਹਨ
ਰੈਲੀ ਵਿੱਚ ਇੱਕ ਲੱਖ ਤੋਂ ਵੱਧ ਨੌਜਵਾਨਾਂ ਨੂੰ ਲਾਮਬੰਦ ਕਰਨ ਦਾ ਟੀਚਾ ਮਿਥਿਆ ਗਿਆ ਹੈ
ਰੈਲੀ ਵਿੱਚ ਦਾਖ਼ਲਾ ਸਿਰਫ਼ ਪਛਾਣ ਪੱਤਰ ਨਾਲ ਹੀ ਹੋਵੇਗਾ
ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ
see more...