PM ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਚੌਥੀ ਵਾਰ ਹੋਵੇਗੀ ਨਿਲਾਮੀ, ਜਨਮਦਿਨ ਵਾਲੇ ਦਿਨ ਤੋਂ ਲਗਾਈ ਜਾਵੇਗੀ ਪ੍ਰਦਰਸ਼ਨੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਅਤੇ ਦੁਨੀਆ ਨੂੰ ਮਿਲੇ ਤੋਹਫ਼ਿਆਂ ਦੀ ਨਿਲਾਮੀ ਲਈ ਦਿੱਲੀ ਸਥਿਤ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਵਿੱਚ ਇੱਕ ਪ੍ਰਦਰਸ਼ਨੀ ਲਗਾਈ ਜਾਵੇਗੀ।
ਇਸ ‘ਚ 100 ਤੋਂ 10 ਲੱਖ ਰੁਪਏ ਤੱਕ ਦੀਆਂ ਬੇਸ ਪ੍ਰਾਈਜ਼ ਵਾਲੀਆਂ 1200 ਤੋਂ ਜ਼ਿਆਦਾ ਚੀਜ਼ਾਂ ਨੂੰ ਦਿਖਾਇਆ ਗਿਆ ਹੈ।
ਇਹ ਲਗਾਤਾਰ ਚੌਥੀ ਵਾਰ ਹੋਵੇਗਾ ਜਦੋਂ ਪੀਐਮ ਮੋਦੀ ਆਪਣੇ ਤੋਹਫ਼ਿਆਂ ਦੀ ਨਿਲਾਮੀ ਕਰਨ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਈ-ਨਿਲਾਮੀ ਰਾਹੀਂ ਖਰੀਦਿਆ ਜਾ ਸਕਦਾ ਹੈ।
ਨਿਲਾਮੀ 17 ਸਤੰਬਰ ਯਾਨੀ ਪੀਐਮ ਮੋਦੀ ਦੇ ਜਨਮ ਦਿਨ ਤੋਂ ਸ਼ੁਰੂ ਹੋਵੇਗੀ ਅਤੇ 2 ਅਕਤੂਬਰ ਯਾਨੀ ਗਾਂਧੀ ਜਯੰਤੀ ਤੱਕ ਚੱਲੇਗੀ।
ਇਸ ਨਿਲਾਮੀ ਤੋਂ ਹੋਣ ਵਾਲੀ ਕਮਾਈ ਨਮਾਮੀ ਗੰਗੇ ਪ੍ਰੋਗਰਾਮ ਵਿੱਚ ਵਰਤੀ ਜਾਵੇਗੀ।
Read Full Story