ਪ੍ਰਭਾਸ ਦੀ 500 ਕਰੋੜ ਦੀ ਫਿਲਮ Project K ਬਣੇਗੀ 2 ਪਾਰਟਸ 'ਚ
ਫੈਨਸ ਐਕਟਰ ਪ੍ਰਭਾਸ ਦੀ ਆਉਣ ਵਾਲੀ ਤੇਲਗੂ ਸਾਇੰਸ-ਫਿਕਸ਼ਨ ਐਕਸ਼ਨ-ਡਰਾਮਾ 'ਪ੍ਰੋਜੈਕਟ ਕੇ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਸ ਮੋਸਟ ਅਵੇਟਿਡ ਫਿਲਮ 'ਚ ਦੀਪਿਕਾ ਪਾਦੂਕੋਣ ਅਤੇ ਅਮਿਤਾਭ ਬੱਚਨ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਪ੍ਰਭਾਸ-ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਪ੍ਰੋਜੈਕਟ ਕੇ' ਦੋ ਹਿੱਸਿਆਂ 'ਚ ਰਿਲੀਜ਼ ਹੋਵੇਗੀ।
ਰਿਪੋਰਟ ਮੁਤਾਬਕ ਫਿਲਮ ਦਾ ਪਹਿਲਾ ਭਾਗ ਸਾਲ 2024 'ਚ ਰਿਲੀਜ਼ ਹੋਣ ਦੀ ਉਮੀਦ ਹੈ।
ਦੱਸ ਦਈਏ ਕਿ 'ਪ੍ਰੋਜੈਕਟ ਕੇ' ਦੀ ਸਾਵਿਤਰੀ ਬਾਇਓਪਿਕ 'ਮਹਾਨਤੀ' ਲਈ ਮਸ਼ਹੂਰ ਪ੍ਰਭਾਸ ਤੇ ਨਾਗ ਅਸ਼ਵਿਨ ਦਾ ਪਹਿਲਾ ਪ੍ਰੋਜੈਕਟ ਹੈ।
ਪ੍ਰਭਾਸ ਨਾਲ ਬਾਲੀਵੁੱਡ ਐਕਟਰਸ ਦੀਪਿਕਾ ਦੀ ਵੀ ਇਹ ਪਹਿਲੀ ਫਿਲਮ ਹੈ।
'ਪ੍ਰੋਜੈਕਟ ਕੇ' ਨੂੰ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਫਿਲਮ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਇਹ ਪ੍ਰੋਜੈਕਟ ਅਗਲੇ ਸਾਲ ਰਿਲੀਜ਼ ਹੋਣ ਵਾਲਾ ਹੈ।
'ਪ੍ਰੋਜੈਕਟ ਕੇ' ਦੀ ਪਹਿਲੀ ਲੁੱਕ ਤਸਵੀਰ 'ਚ ਦੀਪਿਕਾ ਸੂਰਜ ਦੀਆਂ ਕਿਰਨਾਂ ਦੇ ਸਾਹਮਣੇ ਯੋਧੇ ਵਾਂਗ ਖੜ੍ਹੀ ਨਜ਼ਰ ਆ ਰਹੀ ਸੀ।