Pregnancy ਦੌਰਾਨ ਸੰਤਰਾ ਖਾਣ ਨਾਲ ਹੋਣ ਵਾਲੇ ਬੱਚੇ ਨੂੰ ਮਿਲਦੇ ਗਜ਼ਬ ਦੇ ਫ਼ਾਇਦੇ

ਖੱਟਾ ਮਿੱਠਾ ਸੰਤਰਾ ਅਤੇ ਇਸ ਦਾ ਜੂਸ ਕਿਸ ਨੂੰ ਪਸੰਦ ਨਹੀਂ ਹੁੰਦਾ।

ਸਵਾਦਿਸ਼ਟ ਹੋਣ ਦੇ ਨਾਲ-ਨਾਲ ਇਹ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜਿਸ ਦਾ ਨਿਯਮਤ ਸੇਵਨ ਕਰਨ ਨਾਲ ਕਈ ਸਿਹਤ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ।

ਸੰਤਰੇ ਦਾ ਸੇਵਨ ਸਰੀਰ ਦੇ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਬਣਾਉਣ ਅਤੇ ਕਈ ਬੀਮਾਰੀਆਂ ਤੋਂ ਬਚਾਉਣ ‘ਚ ਮਦਦਗਾਰ ਹੁੰਦਾ ਹੈ।

ਸੰਤਰੇ ਨੂੰ ਵਿਟਾਮਿਨ ਸੀ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ, ਜੋ ਸਿਹਤਮੰਦ ਚਮੜੀ, ਮਜ਼ਬੂਤ ਵਾਲਾਂ ਅਤੇ ਅੱਖਾਂ ਦੀ ਰੋਸ਼ਨੀ ਲਈ ਬੇਹੱਦ ਫਾਇਦੇਮੰਦ ਹੈ।

ਇੱਕ ਚੰਗਾ ਅਤੇ ਤਾਜਾ ਸੰਤਰਾ ਖਾਣ ਨਾਲ ਸਰੀਰ ਵਿੱਚ ਵਿਟਾਮਿਨ ਸੀ ਦੀ ਪੂਰਤੀ ਪੂਰੇ ਦਿਨ ਲਈ ਕੀਤੀ ਜਾ ਸਕਦੀ ਹੈ।

ਵਿਟਾਮਿਨ ਸੀ ਸਰੀਰ ਵਿੱਚ ਆਇਰਨ ਨੂੰ ਸਟੋਰ ਕਰਨ ਅਤੇ ਬਿਹਤਰ ਇਮਿਊਨਿਟੀ ਲਈ ਜ਼ਰੂਰੀ ਹੈ।

ਸੰਤਰੇ ‘ਚ ਫਾਈਬਰ ਮੌਜੂਦ ਹੁੰਦਾ ਹੈ, ਜੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰਕੇ ਅੰਤੜੀਆਂ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੁੰਦਾ ਹੈ।

ਸਹੀ ਫਾਈਬਰ ਦਾ ਸੇਵਨ ਕਰਨ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ ਅਤੇ ਸ਼ੂਗਰ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।