ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਹਾਲੀਵੁੱਡ ਇੰਡਸਟਰੀ ‘ਚ ਜ਼ਿਆਦਾ ਐਕਟਿਵ ਹੈ ਤੇ ਉਨ੍ਹਾਂ ਦੀ ਆਉਣ ਵਾਲੀ ਵੈੱਬ ਸੀਰੀਜ਼ ‘Citadel’ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ।

 ਪ੍ਰਿਅੰਕਾ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਵੈੱਬ ਸੀਰੀਜ਼ ‘Citadel’ ਨਾਲ ਜੁੜੀਆਂ 

ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਨ੍ਹਾਂ ਦਾ ਲੁੱਕ ਵੀ ਨਜ਼ਰ ਆ ਰਿਹਾ ਹੈ।

ਪ੍ਰਿਅੰਕਾ ਚੋਪੜਾ ਨੇ ਸੋਮਵਾਰ ਯਾਨੀ 27 ਫਰਵਰੀ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ  ਵੈੱਬ ਸੀਰੀਜ਼ ‘ਸਿਟਾਡੇਲ’ ਨਾਲ ਜੁੜੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਇਨ੍ਹਾਂ ਤਸਵੀਰਾਂ ‘ਚ ਉਹ ਵੱਖ-ਵੱਖ ਅੰਦਾਜ਼ ‘ਚ ਨਜ਼ਰ ਆ ਰਹੀ ਹੈ।

ਕਦੇ ਪ੍ਰਿਅੰਕਾ ਚੋਪੜਾ ਐਕਸ਼ਨ ਕਰਦੀ ਨਜ਼ਰ ਆਉਂਦੀ ਹੈ ਤਾਂ ਕਦੇ ਰੋਮਾਂਟਿਕ ਅੰਦਾਜ਼ ‘ਚ।

 ਤੁਹਾਨੂੰ ਦੱਸ ਦੇਈਏ ਕਿ ਇਸਦੇ ਪਹਿਲੇ ਦੋ ਐਪੀਸੋਡ 28 ਅਪ੍ਰੈਲ ਨੂੰ ਪ੍ਰੀਮੀਅਰ ਹੋਣਗੇ। 

ਪ੍ਰਿਅੰਕਾ ਚੋਪੜਾ ਦੀ ਵੈੱਬ ਸੀਰੀਜ਼ ‘ਸਿਟਾਡੇਲ’ ਦਾ ਨਿਰਮਾਣ ਰੂਸੋ ਬ੍ਰਦਰਜ਼ ਕਰ ਰਹੇ ਹਨ। 

ਇਸ ਵੈੱਬ ਸੀਰੀਜ਼ ‘ਚ ਪ੍ਰਿਅੰਕਾ ਚੋਪੜਾ ਇਕ ਜਾਸੂਸ ਦੀ ਭੂਮਿਕਾ ਨਿਭਾ ਰਹੀ ਹੈ। ਇਸ ਵੈੱਬ ਸੀਰੀਜ਼ ‘ਚ ਉਨ੍ਹਾਂ ਨਾਲ ਰਿਚਰਡ ਮੈਡਨ ਅਤੇ ਪੇਡਰੋ ਲਿਏਂਡਰੋ ਵੀ ਨਜ਼ਰ ਆਉਣਗੇ।