‘ਬਿੱਗ ਬੌਸ 13’ ਨਾਲ ਮਸ਼ਹੂਰ ਹੋਈ ਹਿਮਾਂਸ਼ੀ ਖੁਰਾਣਾ ਬਾਰੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।

ਬਿੱਗ ਬੌਸ' ਫੇਮ ਹਿਮਾਂਸ਼ੀ ਖੁਰਾਣਾ ਦੀ ਰੋਮਾਨੀਆ 'ਚ ਸਿਹਤ ਵਿਗੜ ਗਈ।

ਹਿਮਾਂਸ਼ੀ ਨੂੰ ਤੇਜ਼ ਬੁਖਾਰ ਤੇ ਨੱਕ ‘ਚੋਂ ਖੂਨ ਵਹਿਣ ਕਾਰਨ ਰੋਮਾਨੀਆ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਫੱਤੋ ਦੇ ਯਾਰ ਬਡੇ ਨੇ’ ਦੀ ਸ਼ੂਟਿੰਗ ਦੌਰਾਨ ਐਕਟਰਸ ਦੀ ਸਿਹਤ ਅਚਾਨਕ ਵਿਗੜ ਗਈ।

ਹਿਮਾਂਸ਼ੀ ਖੁਰਾਨਾ ਨੂੰ ਫਿਲਮ ਦੇ ਇੱਕ ਸੀਨ ਲਈ ਰੋਮਾਨੀਆ 'ਚ ਕੜਾਕੇ ਦੀ ਠੰਡ 'ਚ ਮੀਂਹ ਵਿੱਚ ਸ਼ੂਟ ਕਰਨਾ ਪਿਆ।

ਜਿਸ ਸਮੇਂ ਉਹ ਸ਼ੂਟਿੰਗ ਕਰ ਰਹੀ ਸੀ, ਉਸ ਸਮੇਂ ਤਾਪਮਾਨ ਮਨਫੀ 7 ਡਿਗਰੀ ਸੈਲਸੀਅਸ ਰਿਹਾ।

ਬੁਖਾਰ ਹੋਣ ਦੇ ਬਾਵਜੂਦ ਉਹ ਲਗਾਤਾਰ ਸ਼ੂਟਿੰਗ ਕਰ ਰਹੀ ਸੀ।

ਹਿਮਾਂਸ਼ੀ ਖੁਰਾਨਾ ਮਸ਼ਹੂਰ ਟੀਵੀ ਸ਼ੋਅ ‘ਬਿੱਗ ਬੌਸ 16’ ‘ਚ ਵੀ ਨਜ਼ਰ ਆ ਚੁੱਕੀ ਹੈ। 

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਐਕਟਰਸ ਹੈ। 

ਉਸ ਨੇ ‘ਜੀਤ ਜਾਏਂਗੇ ਜਹਾਂ’, ‘ਸਾਡਾ ਹੱਕ’, ‘ਲੈਦਰ ਲਾਈਫ’, ‘ਅਫ਼ਸਰ’ ਵਰਗੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। 

ਫੈਨਜ਼ ਉਸ ਦੀ ਆਉਣ ਵਾਲੀ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ।