ਪੰਜਾਬੀ ਐਕਟਰਸ Tania ਨੇ ਬ੍ਰਾਈਡਲ ਲੁੱਕ 'ਚ ਲੁੱਟਿਆ ਫੈਨਸ ਦਾ ਦਿਲ

ਐਕਟਰਸ ਤਾਨੀਆ ਸੋਸ਼ਲ ਮੀਡੀਆ 'ਚ ਕਾਫੀ ਐਕਟਿਵ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਪਲਾਂ 'ਚ ਵਾਇਰਲ ਹੋ ਜਾਂਦੀਆਂ ਹਨ।

ਦੱਸ ਦਈਏ ਕਿ ਹਾਲ ਹੀ 'ਚ ਤਾਨੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਲਾਲ ਜੋੜੇ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਸ ਲਾਲ ਜੋੜੇ 'ਚ ਪੰਜਾਬੀ ਫਿਲਮਾਂ ਦੀ ਕਿਊਟ ਐਕਟਰਸ ਦੀ ਲੁੱਕ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ।

ਤਾਨੀਆ ਨੇ ਰੈਡ ਕਲਰ ਲਹਿੰਗੇ 'ਚ ਬ੍ਰਾਈਡ ਲੁੱਕ ਸ਼ੇਅਰ ਕੀਤਾ ਹੈ। ਜਿਸ ਨਾਲ ਉਸ ਨੇ ਕੈਪਸ਼ਨ 'ਚ Bridal 2023 By “The Rose Girl” ਲਿਖਿਆ ਹੈ।

ਲਾਲ ਲਹਿੰਗੇ 'ਚ ਸੁਰਮਈ ਅੱਖਾਂ, ਹੈਵੀ ਜੂਲਰੀ ਅਤੇ ਬ੍ਰਾਈਡਲ ਮੈਕਅੱਪ ਨੇ ਤਾਨੀਆ ਦੀ ਖੂਬਸੂਰਤੀ 'ਚ ਚਾਰ ਚੰਨ ਹੋ ਲੱਗਾ ਦਿੱਤੇ।

ਇਸ ਪੰਜਾਬੀ ਹਸੀਨਾ ਦੀ ਐਕਟਿੰਗ ਤਾਂ ਕਮਾਲ ਹੈ ਹੀ ਨਾਲ ਹੀ ਇਸ ਦੀ ਖੂਬਸੂਰਤੀ ਵੀ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ।

ਤਾਨੀਆ ਦੀ ਜੋੜੀ ਐਕਟਰ ਐਮੀ ਵਿਰਕ ਨਾਲ ਖੂਬ ਪਸੰਦ ਕੀਤੀ ਜਾਂਦੀ ਹੈ। ਇਸ ਨੂੰ ਹੁਣ ਪੰਜਾਬ ਦੀ ਟਾਪ ਐਕਟਰਸ 'ਚ ਗਿਣਿਆ ਜਾਂਦਾ ਹੈ।

ਹਾਲ ਹੀ 'ਚ ਤਾਨੀਆ ਨੇ ਫਿਲਮ ਗੋਡੇ ਗੋਡੇ ਚਾਅ 'ਚ ਐਕਟਰਸ ਸੋਨਮ ਬਾਜਵਾ ਨਾਲ ਸਕਰੀਨ ਸ਼ੇਅਰ ਕੀਤੀ। ਇਸ ਫਿਲਮ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।

ਉਂਝ ਤਾਂ ਤਾਨੀਆ ਹਰ ਡਰੈੱਸ 'ਚ ਖੂਬ ਜੱਚਦੀ ਹੈ ਪਰ ਐਕਟਰਸ ਟ੍ਰਡਿਸ਼ਨਲ ਡਰੈੱਸ 'ਚ ਜ਼ਿਆਦਾ ਸੋਹਣੀ ਲੱਗਦੀ ਹੈ।