ਪੰਜਾਬੀ ਸਿੰਗਰ ਕਾਕਾ ਅਕਸਰ ਸੁਰਖੀਆਂ 'ਚ ਬਣਿਆ ਰਹਿੰਦਾ ਹੈ।

ਉਹ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਅਕਸਰ ਚਰਚਾ 'ਚ ਰਹਿੰਦਾ ਹੈ।

ਹੁਣ ਕਾਕਾ ਦੇ ਨਾਂ ਇੱਕ ਹੋਰ ਵੱਡੀ ਪ੍ਰਾਪਤੀ ਜੁੜ ਗਈ ਹੈ।

ਕਾਕਾ ਨੂੰ ਯੂਟਿਊਬ ਵੱਲੋਂ ਗੋਲਡ ਪਲੇਅ ਬਟਨ ਸਨਮਾਨ ਵਜੋਂ ਦਿੱਤਾ ਗਿਆ ਹੈ।

ਸਿੰਗਰ ਕਾਕਾ ਨੇ ਗੋਲਡ ਪਲੇ ਬਟਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਾਕਾ ਨੇ ਲਿਖਿਆ, 'ਆ ਕੀ ਆ ਬਾਈ?'

ਦਸ ਦਈਏ ਕਿ ਕਾਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ ਹੈ।

ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦਾ ਹੈ।

ਪ੍ਰਭ ਗਿੱਲ ਨੂੰ ਵੀ ਯੂਟਿਊਬ ਵੱਲੋਂ ਗੋਲਡ ਪਲੇਅ ਬਟਨ ਮਿਲਿਆ ਸੀ।

ਯੂਟਿਊਬ 'ਤੇ 1 ਕਰੋੜ ਸਬਸਕ੍ਰਾਈਬਰਜ਼ ਪੂਰੇ ਕਰਨ ਵਾਲਾ ਮੂਸੇਵਾਲਾ ਪਹਿਲਾ ਪੰਜਾਬੀ ਸਿੰਗਰ ਹੈ। ਜਿਸ ਨੂੰ ਡਾਇਮੰਡ ਪਲੇ ਬਟਨ ਦਿੱਤਾ ਗਿਆ।