ਬਿਲਬੋਰਡ ਹੌਟ 100 ਚਾਰਟਸ ‘ਚ ਸ਼ਾਮਲ ਹੋਇਆ Punjabi Singer Shubh ਦਾ Baller
ਪੰਜਾਬੀ
ਸਿੰਗਰ ਸ਼ੁਭ ਨੂੰ ਇੰਡਸਟਰੀ ‘ਚ ਆਏ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ।
ਇਸ ਛੋਟੇ ਜਿਹੇ ਸਮੇਂ ‘ਚ ਅਜਿਹਾ ਕੋਈ ਮੁਕਾਮ ਸ਼ਾਇਦ ਬਾਕੀ ਨਹੀਂ ਜਿਸ ‘ਤੇ ਪਹੁੰਚਣਾ ਸ਼ੁਭ ਦਾ ਅਜੇ ਬਾਕੀ ਰਹਿ ਗਿਆ ਹੋਵੇ।
ਦੱਸ ਦਈਏ ਕਿ ਸ਼ੁਭ ਨੇ ਅਜੇ ਤੱਕ ਸਿਰਫ਼ ਕੁਝ ਗੀਤ ਹੀ ਰਿਲੀਜ਼ ਕੀਤੇ ਹਨ
ਪਰ ਫਿਰ ਵੀ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੀ ਛਾਪ ਛੱਡਣ ਵਿੱਚ ਕਾਮਯਾਬ ਰਹੇ ਹਨ।
ਇੰਨਾ ਹੀ ਨਹੀਂ ਇਹ ਗਾਇਕ ਅੰਤਰਰਾਸ਼ਟਰੀ ਬਾਜ਼ਾਰਾਂ ‘ਚ ਵੀ ਆਪਣੀ ਕਾਮਯਾਬੀ ਨਾਲ ਅਸਮਾਨ ਛੂਹ ਰਿਹਾ ਹੈ।
ਉਸ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ Baller ਪਹਿਲਾਂ ਹੀ ਦੁਨੀਆ ਭਰ ਦੇ ਫੈਨਸ ਤੋਂ ਕਾਫ਼ੀ ਪਿਆਰ ਅਤੇ ਸ਼ਲਾਘਾ ਹਾਸਲ ਕਰ ਚੁੱਕਿਆ ਹੈ।
ਹੁਣ ਗਾਣੇ ਨੇ ਬਿਲਬੋਰਡ ਦੇ ਹੌਟ 100 ਚਾਰਟ ਵਿੱਚ ਵੀ ਵੀ ਥਾਂ ਹਾਸਲ ਕਰ ਲਈ ਹੈ।
ਜੀ ਹਾਂ, ਇਹ ਬਿਲਕੁਲ ਸਹੀ ਹੈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚਣ ਕਰਕੇ ਸ਼ੁਭ ‘ਤੇ ਘਰੇਲੂ ਉਦਯੋਗ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ।
Read full story...