ਕਾਨਸ ਫਿਲਮ ਫੈਸਟੀਵਲ ਪੂਰੇ ਜੋਰਾਂ ‘ਤੇ ਹੈ। ਸਟਾਰਸ ਦੀ ਚਮਕ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਹੁਣ ਪੰਜਾਬੀ ਸਟਾਰ ਸੁਰਵੀਨ ਚਾਵਲਾ ਵੀ ਰੈੱਡ ਕਾਰਪੇਟ ‘ਤੇ ਨਜ਼ਰ ਆਈ।

 10 ਸਾਲ ਦੇ ਵਕਫੇ ਬਾਅਦ ਉਹ ਫਿਰ ਤੋਂ ਨਜ਼ਰ ਆਈ ਪੰਜਾਬੀ ਸਟਾਰ ਸੁਰਵੀਨ ਚਾਵਲਾ।

ਉਹ ਦੂਜੀ ਵਾਰ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਚੱਲੀ। ਇਸ ਤੋਂ ਪਹਿਲਾਂ ਉਹ ਸਾਲ 2013 ‘ਚ ਇਸ ਇਵੈਂਟ ‘ਚ ਨਜ਼ਰ ਆਈ ਸੀ।

10 ਸਾਲਾਂ ਦੇ ਵਕਫ਼ੇ ਤੋਂ ਬਾਅਦ ਸੁਰਵੀਨ ਨੂੰ ਪੀਲੇ ਰੰਗ ਦੇ ਪਹਿਰਾਵੇ ਵਿੱਚ ਕਾਨਸ ਦੇ ਰੈੱਡ ਕਾਰਪੇਟ ‘ਤੇ ਧੂਮ ਪਾਉਂਦੀ ਦਿਖਾਈ ਦਿੱਤੀ।

 ਇਸ ਦੌਰਾਨ ਉਨ੍ਹਾਂ ਦਾ ਬੇਹੱਦ ਸਿੰਪਲ ਲੁੱਕ ਦੇਖਣ ਨੂੰ ਮਿਲਿਆ।ਸੁਰਵੀਨ ਨੇ ਇਸ ਦੌਰਾਨ ਪੀਲੇ ਰੰਗ ਦਾ ਲਹਿੰਗਾ ਪਾਇਆ ਸੀ।

 ਉਸਨੇ ਇਸ ਲਹਿੰਗੇ ਦੇ ਨਾਲ ਇੱਕ ਸਧਾਰਨ ਜੂਡਾ ਤੇ ਲੇਅਰਡ ਨੇਕਪੀਸ ਪਾਇਆ ਸੀ।

ਇਸ ਦੌਰਾਨ ਉਸ ਨੇ ਸਧਾਰਨ ਮੇਕਅੱਪ ਕੀਤਾ ਸੀ, ਜੋ ਉਸ ਦੀ ਸਾਧਾਰਨ ਦਿੱਖ ਨੂੰ ਹੋਰ ਵਧਾ ਰਿਹਾ ਸੀ। ਸੁਰਵੀਨ ਦਾ ਇਹ ਸਧਾਰਨ ਲੁੱਕ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਸੁਰਵੀਨ ਚਾਵਲਾ ਬਾਲੀਵੁੱਡ ਦੇ ਨਾਲ ਪੰਜਾਬ ਦੀ ਫੇਮਸ ਐਕਟਰਸ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਕਈ ਫਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਅਗਲੀ’ ਨਾਲ ਕੀਤੀ ਸੀ।

ਸੁਰਵੀਨ ਨੇ ‘ਹੇਟ ਸਟੋਰੀ 2’ ਨਾਲ ਪ੍ਰਸਿੱਧੀ ਹਾਸਲ ਕੀਤੀ। ਐਕਟਰਸ ਨੈੱਟਫਲਿਕਸ ਦੀ ਵੈੱਬ ਸੀਰੀਜ਼ ਸੈਕਰਡ ਗੇਮ ‘ਚ ਵੀ ਕੰਮ ਕਰ ਚੁੱਕੀ ਹੈ। ਸੁਰਵੀਨ ਆਖਰੀ ਵਾਰ ਵੈੱਬ ਸੀਰੀਜ਼ ‘ਰਾਣਾ ਨਾਇਡੂ’ ‘ਚ ਨਜ਼ਰ ਆਈ ਸੀ।