ਰਾਘਵ ਚੱਢਾ ਨੇ ਸਦਨ ਤੇ ਭਾਜਪਾ ਸਰਕਾਰ ਅੱਗੇ ਰੱਖੇ 10 ਸਵਾਲ

ਪਹਿਲਾ, ਕੀ ਮਾਣਯੋਗ ਵਿੱਤ ਮੰਤਰੀ ਜੀ ਨੂੰ 1 ਕਿਲੋ ਆਟਾ ਅਤੇ 1 ਲੀਟਰ ਦੁੱਧ ਦਾ ਰੇਟ ਪਤਾ ਹੈ?

ਦੂਜਾ, 2022 ਦਾ ਭਾਜਪਾ ਦਾ ਮੈਗਾ ਬਜਟ ਰੁਜ਼ਗਾਰ ਦੇਣ ਵਿੱਚ ਨਾਕਾਮ ਕਿਉਂ ਰਿਹਾ?

ਤੀਜਾ, ਭਾਰਤ ਵਿਚ ਹੀ ਉਤਪਾਦਨ ਹੋਣ ਵਾਲੀਆਂ ਵਸਤਾਂ ਐਨੀਆਂ ਮਹਿੰਗੀਆਂ ਕਿਉਂ ਅਤੇ ਆਮ ਆਦਮੀ ਦੇ ਬਜਟ ਤੋਂ ਬਾਹਰ ਕਿਉਂ?

ਚੌਥਾ, ਕਾਰਪੋਰੇਟ ਸੈਕਟਰ ਨੂੰ ਰਿਆਇਤਾਂ ਦੇ ਬਾਵਜੂਦ, ਨਿੱਜੀ ਖੇਤਰ ਵਿੱਚ ਨਿਵੇਸ਼ ਕਿਉਂ ਨਹੀਂ ਹੋ ਰਿਹਾ?

ਪੰਜਵਾਂ, ਪੂੰਜੀਵਾਦੀਆਂ ਦੇ ਕਰਜ਼ੇ ਮੁਆਫ਼ ਕਰਨ ਅਤੇ ਟੈਕਸ ਘਟਾਉਣ ਨਾਲ ਕਿੰਨੀਆਂ ਨੌਕਰੀਆਂ ਪੈਦਾ ਹੋਈਆਂ?

ਛੇਵਾਂ, ਨਵੀਂ ਅਰਥ ਵਿਵਸਥਾ ਭਾਵ ਸਟਾਰਟਅਪ ਅਰਥ ਵਿਵਸਥਾ ਵਿੱਚ ਭਾਰੀ ਗਿਰਾਵਟ ਅਤੇ ਅਸਫਲਤਾ ਕਿਉਂ?

ਸੱਤਵਾਂ, ਕਿੰਨੇ ਸਮੇਂ ਵਿੱਚ ਰੁਪਈਆ ਮੁੜ ਆਪਣੀ ਕੀਮਤ ਹਾਸਲ ਕਰੇਗਾ? ਕੀ ਸਰਕਾਰ ਡਾਲਰ ਦੇ ਮੁਕਾਬਲੇ ਰੁਪਏ ਦੇ ਸੈਂਕੜੇ ਦਾ ਇੰਤਜ਼ਾਰ ਕਰ ਰਹੀ ਹੈ?

ਅੱਠਵਾਂ, ਨਿਰਯਾਤ ਵਿਚ ਗਿਰਾਵਟ ਕਿਉਂ?

ਨੌਵਾਂ, ਮਹਿੰਗਾਈ ਦਰ ਦਾ ਵਿਕਾਸ ਦਰ ਨਾਲੋਂ ਜ਼ਿਆਦਾ ਹੋਣ ਦੇ ਮਾਇਨੇ?

ਦੱਸਵਾਂ, ਆਮ ਆਦਮੀ ਤੋਂ ਟੈਕਸ ਦਾ ਬੋਝ ਕਦੋਂ ਘਟੇਗਾ?