ਪੰਜਾਬ, ਹਰਿਆਣਾ ‘ਚ ਮੀਂਹ ਦੇ ਕਹਿਰ ਨਾਲ ਕਿਸਾਨ ਫਿਕਰਮੰਦ, ਤਾਪਮਾਨ ‘ਚ ਗਿਰਾਵਟ, ਠੰਢ ਨੇ ਦਿੱਤੀ ਦਸਤਕ

ਪੰਜਾਬ-ਹਰਿਆਣਾ ਸਮੇਤ ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ‘ਚ ਰਾਤ ਤੋਂ ਭਾਰੀ ਮੀਂਹ ਨੇ ਮੌਸਮ ‘ਚ ਠੰਢਕ ਵਧਾ ਦਿੱਤੀ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਅਤੇ ਪੰਚਕੂਲਾ ਵਿੱਚ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ।

ਮੌਸਮ ‘ਚ ਅਚਾਨਕ ਆਈ ਤਬਦੀਲੀ ਤੋਂ ਬਾਅਦ ਟ੍ਰਾਈਸਿਟੀ ‘ਚ ਮੌਸਮ ਕਾਫ਼ੀ ਸੁਹਾਨਾ ਹੋ ਗਿਆ ਹੈ।

ਮੰਗਲਵਾਰ ਤੜਕੇ ਤੋਂ ਮੀਂਹ ਜਾਰੀ ਹੈ।

ਦਰਮਿਆਨੀ ਬਾਰਿਸ਼ ਕਾਰਨ ਸ਼ਹਿਰਵਾਸੀਆਂ ਦੀਆਂ ਮੁਸ਼ਕਲਾਂ ‘ਚ ਵੀ ਵਾਧਾ ਹੋਇਆ ਹੈ।

ਆਮ ਲੋਕਾਂ ਨੂੰ ਸੜਕਾਂ ‘ਤੇ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।