ਹਿੰਦੀ ਸਿਨੇਮਾ ਦੇ ਸੁਪਰਸਟਾਰ ਰਾਜੇਸ਼ ਖੰਨਾ ਤੇ ਉਨ੍ਹਾਂ ਦੀ ਬੇਟੀ ਟਵਿੰਕਲ ਖੰਨਾ ਦਾ ਜਨਮ ਇਕੋ ਦਿਨ ਹੁੰਦਾ ਹੈ।

ਉਹ ਆਪਣੀ ਧੀ ਨੂੰ ਪਿਆਰ ਨਾਲ ਟੀਨਾ ਕਹਿ ਕੇ ਬੁਲਾਉਂਦੇ ਸਨ।

ਕਿਹਾ ਜਾਂਦਾ ਹੈ ਕਿ ਟਵਿੰਕਲ ਬਚਪਨ 'ਚ ਬਹੁਤ ਬਿਮਾਰ ਰਹਿੰਦੀ ਸੀ।

ਇਸ ਲਈ ਕਾਕਾ ਸਾਰਾ ਕੰਮ ਛੱਡ ਕੇ ਖੁਦ ਉਸ ਨੂੰ ਡਾਕਟਰ ਕੋਲ ਲੈ ਜਾਂਦਾ ਸੀ।

ਆਪਣੇ ਪਿਤਾ ਦੇ ਜਨਮਦਿਨ 'ਤੇ ਟਵਿੰਕਲ ਕਈ ਸਾਲ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਭਾਵੁਕ ਹੋ ਗਈ।

ਟਵਿੰਕਲ ਖੰਨਾ ਨੇ ਇੰਸਟਾਗ੍ਰਾਮ 'ਤੇ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ।

ਇਸ 'ਚ ਟਵਿੰਕਲ ਗੋਲੂ-ਮੋਲੂ ਇੱਕ ਪਿਆਰੀ ਕੁੜੀ ਹੈ ਤੇ ਪਿਤਾ ਰਾਜੇਸ਼ ਖੰਨਾ ਆਪਣੀ ਬੇਟੀ ਨੂੰ ਪਿਆਰ ਨਾਲ ਦੇਖ ਰਹੇ ਹਨ।

ਟਵਿੰਕਲ ਦੇ ਬਚਪਨ ਦੀਆਂ ਸਾਰੀਆਂ ਯਾਦਾਂ ਇਸ ਫੋਟੋ ਨਾਲ ਜੁੜੀਆਂ ਹੋਈਆਂ ਹਨ।

ਬਾਲੀਵੁੱਡ ਦੇ ਕਾਫੀ ਸਿਤਾਰਿਆਂ ਨੇ ਇਸ ਪੋਸਟ 'ਤੇ ਪਿਆਰਾ ਰਿਐਕਸ਼ਨ ਦਿੱਤਾ।

ਦੱਸ ਦਇਏ ਰਾਜੇਸ਼ ਖੰਨਾ ਫ਼ਿਲਮੀ ਸਟਾਰ ਹੋਣ ਦੇ ਨਾਲ, ਰਾਜਨੀਤੀ 'ਚ ਵੀ ਕਾਫੀ ਕੰਮ ਕੀਤੇ।