ਬਿੱਗ ਬੌਸ ਫੇਮ ਬਾਲੀਵੁੱਡ ਡਰਾਨਾ ਕੁਵੀਨ Rakhi Sawant ਹਮੇਸ਼ਾ ਚਰਚਾ 'ਚ ਰਹਿੰਦੀ ਹੈ।
ਦੁਬਈ ਤੋਂ ਮੁੰਬਈ ਵਾਪਸ ਆਈ ਰਾਖੀ ਦੇ ਚਿਹਰੇ 'ਤੇ ਮੁਸਕਰਾਹਟ ਦੇਖ ਕੇ ਤੁਸੀਂ ਇਸ ਪਿਆਰ ਦਾ ਅੰਦਾਜ਼ਾ ਲਗਾ ਸਕਦੇ ਹੋ।
ਇਸ ਵਾਰ ਰਾਖੀ ਨੇ ਖੁਦ ਇਹ ਸੰਕੇਤ ਦਿੱਤਾ ਹੈ ਕਿ ਉਸ ਨੂੰ ਦੁਬਈ 'ਚ ਫਿਰ ਤੋਂ ਪਿਆਰ ਹੋ ਗਿਆ ਹੈ।
ਰਾਖੀ ਸਾਵੰਤ ਨੇ ਆਪਣੇ ਨਵੇਂ ਰਿਸ਼ਤੇ ਨੂੰ ਲੈ ਕੇ ਪੈਪਸ ਨੂੰ ਹਿੰਟ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੁਬਈ 'ਚ ਆਪਣਾ ਹੋਟਲ ਤੇ ਕਲੱਬ ਖਰੀਦਿਆ ਹੈ।
ਏਅਰਪੋਰਟ 'ਤੇ ਰਾਖੀ ਨੇ ਕਿਹਾ ਕਿ ਹੁਣ ਸਿੰਗਲ ਕੁੜੀ ਮੁੰਬਈ ਦਾ ਕੰਮ ਦੇਖੇ ਜਾਂ ਦੁਬਈ ਦਾ ਕੰਮ ਸੰਭਾਲੇ। ਇਸ ਲਈ ਉਨ੍ਹਾਂ ਨੂੰ ਤੇ ਕੰਮ ਨੂੰ ਸੰਭਾਲਣ ਲਈ ਨਵੇਂ ਜੀਵਨ ਸਾਥੀ ਦੀ ਲੋੜ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਹ ਐਵਾਰਡ ਸਮਾਰੋਹ ਲਈ ਦੇਸ਼ ਤੋਂ ਦੂਰ ਹੈ।
ਉੱਥੇ ਰਾਖੀ ਦੀ ਅਕੈਡਮੀ ਦੇ ਬੱਚਿਆਂ ਨੇ ਪ੍ਰਦਰਸ਼ਨ ਕਰਨਾ ਸੀ ਤੇ ਇਸ ਲਈ ਉਸਨੂੰ ਇੱਕ ਮਹੀਨਾ ਲੱਗ ਗਿਆ।
ਆਦਿਲ ਖ਼ਾਨ ਦੁਰਾਨੀ ਮਾਮਲੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਅਪਡੇਟ ਦਿੰਦੇ ਹੋਏ ਕਿਹਾ ਕਿ ਆਦਿਲ ਤੋਂ ਤਲਾਕ ਹੋਣ ਤੋਂ ਬਾਅਦ ਜਲਦੀ ਹੀ ਉਹ ਖੁਸ਼ਖਬਰੀ ਦੇਵੇਗੀ।
ਰਾਖੀ ਸਾਵੰਤ ਮੁਤਾਬਕ ਦੁਬਈ 'ਚ ਹੋਟਲ ਉਸ ਦੇ ਪੈਸੇ ਨਾਲ ਨਹੀਂ ਸਗੋਂ ਉੱਥੋਂ ਦੇ ਲੋਕਾਂ ਦੇ ਪੈਸਿਆਂ ਨਾਲ ਖਰੀਦਿਆ ਹੈ।
ਰਾਖੀ ਸਾਵੰਤ ਨੇ ਅੱਗੇ ਦੱਸਿਆ ਕਿ ਆਦਿਲ ਖ਼ਾਨ ਨੇ ਉਸ ਨੂੰ ਦੁਬਈ 'ਚ ਫੋਨ ਕੀਤਾ ਸੀ ਕਿ ਪਲਿਜ਼ ਮੈਨੂੰ ਬਚਾ ਲਓ।