ਪੰਜਾਬੀ ਗਾਇਕ Sidhu Moosewala ਦੀ ਮੌਤ ਨੂੰ 29 ਮਈ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ।

ਦੱਸ ਦੇਈਏ ਕਿ Sidhu ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਗਈ। ਇਸ ਮੌਕੇ ਕਲਾਕਾਰ ਦੇ ਕਈ ਫੈਨਸ ਮਾਨਸਾ ਪੁੱਜੇ।

ਹੁਣ ਬਾਲੀਵੁੱਡ ਐਕਟਰਸ ਰਾਖੀ ਸਾਵੰਤ ਨੇ ਵੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ।

ਰਾਖੀ ਸਾਵੰਤ ਦੀ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਸਿੱਧੂ ਦੀ ਬਰਸੀ 'ਤੇ ਭਾਵੁਕ ਹੋਈ ਨਜ਼ਰ ਆਈ।

ਵੀਡੀਓ 'ਚ ਰਾਖੀ ਸਾਵੰਤ ਕਹਿ ਰਹੀ ਹੈ ਕਿ, 'ਮੈਂ ਹੁਣੇ ਸਿੱਧੂ ਮੂਸੇਵਾਲਾ ਦੇ ਗੀਤ 'ਤੇ ਡਾਂਸ ਕਰੂਂਗੀ। ਇਨ੍ਹਾਂ ਨੂੰ ਇਹ ਸ਼ਰਧਾਂਜਲੀ ਹੈ ਸਾਰਿਆਂ ਵੱਲੋਂ...

ਡਰਾਮਾ ਕੁਵਿਨ ਰਾਖੀ ਨੇ ਅੱਗੇ ਕਿਹਾ, "ਇਨ੍ਹਾਂ ਦਾ ਦਿਲ ਵੀ ਬਹੁਤ ਖੁਸ਼ ਹੋਵੇਗਾ ਸਾਨੂੰ ਦੇਖ ਕੇ... ਤਾਂ ਆਓ ਆਪਾਂ ਸਾਰੇ ਮਿਲ ਕੇ ਇਨ੍ਹਾਂ ਦੇ ਗਾਣੇ ਤੇ ਡਾਂਸ ਕਰਦੇ ਆਂ..."

ਰਾਖੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤ ਪੂਰੀ ਦੁਨੀਆਂ ਵਿੱਚ ਸੁਣੇ ਜਾ ਰਹੇ ਹਨ, "ਤੁਸੀਂ ਅਮਰ ਹੋ ਗਏ ਹੋ"।

ਦੱਸ ਦਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ।

ਹੁਣ ਤੱਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

Rakhi Sawant ਨੇ ਦਿੱਤੀ Sidhu Moosewala ਨੂੰ ਸ਼ਰਧਾਂਜਲੀ