ਬਾਲੀਵੁੱਡ ਦੀ ਪਾਵਰ ਕਪਲ ਰਣਵੀਰ ਤੇ ਦੀਪਿਕਾ ਪਿਛਲੇ ਦਿਨੀਂ ਅਲੀ ਬਾਗ ‘ਚ ਨਵੇਂ ਸਾਲ ਦੇ ਜਸ਼ਨ ਲਈ ਰਵਾਨਾ ਹੋਏ।

ਫਿਲਹਾਲ ਉਹ ਛੁੱਟੀਆਂ ਮਨਾ ਕੇ ਵਾਪਸ ਪਰਤੇ ਤੇ ਉਨ੍ਹਾਂ ਨੂੰ ਸੋਮਵਾਰ ਨੂੰ ਮੁੰਬਈ ਏਅਰਪੋਰਟ ‘ਤੇ ਸਪੌਟ ਕੀਤਾ ਗਿਆ।

ਇਸ ਵੀਡੀਓ ‘ਚ ਕਪਲ ਸਟਾਈਲਿਸ਼ ਲੁੱਕ ‘ਚ ਏਅਰਪੋਰਟ ‘ਤੇ ਐਂਟਰੀ ਕਰਦਾ ਨਜ਼ਰ ਆ ਰਿਹਾ ਹੈ।

ਇਸ ਦੌਰਾਨ ਦੋਵਾਂ ਨੇ ਬਲੈਕ ਕਲਰ ‘ਚ ਟਵਿਨਿੰਗ ਕੀਤੀ।

ਰੀਅਲ ਲਾਈਫ ਸਟਾਰ ਕਪਲ ਨੂੰ ਏਅਰਪੋਰਟ ‘ਤੇ ਹੱਥਾਂ ‘ਚ ਹੱਥ ਪਾ ਕੇ ਦੇਖਿਆ ਗਿਆ।

ਲੁੱਕ ਦੀ ਗੱਲ ਕਰੀਏ ਤਾਂ ਰਣਵੀਰ ਨੇ ਵ੍ਹਾਈਟ ਸਵੈਟ ਸ਼ਰਟ ਦੇ ਨਾਲ ਬਲੈਕ ਓਵਰਕੋਟ ਪਾਇਆ ਹੈ।

ਜਦਕਿ ਦੀਪਿਕਾ ਬਲੈਕ ਡਰੈੱਸ ਤੇ ਬਲੈਕ ਓਵਰਕੋਟ ‘ਚ ਨਜ਼ਰ ਆਈ।

ਇਹ ਵੀਡੀਓ ਸਾਹਮਣੇ ਆਉਂਦੇ ਹੀ ਫੈਨਜ਼ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕਰ ਰਹੇ ਹਨ।

5 ਜਨਵਰੀ ਨੂੰ ਦੀਪਿਕਾ ਪਾਦੂਕੋਣ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ।

ਅਜਿਹੇ ‘ਚ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਕਿ ਦੋਵੇਂ ਜਨਮਦਿਨ ਸੈਲੀਬ੍ਰੇਸ਼ਨ ਲਈ ਰਵਾਨਾ ਹੋ ਗਏ ਹਨ।