Ranveer Singh ਨੇ ਅਤਰੰਗੀ ਲੁੱਕ ਨਾਲ ਇੱਕ ਵਾਰ ਫਿਰ ਫੈਨਸ ਨੂੰ ਕੀਤਾ ਹੈਰਾਨ
ਬਾਲੀਵੁੱਡ ਐਕਟਰ ਰਣਵੀਰ ਸਿੰਘ ਆਪਣੀ ਅਤਰੰਗੀ ਲੁੱਕ ਨੂੰ ਲੈ ਕੇ ਇੱਕ ਵਾਰ ਫਿਰ ਸੋਸ਼ਲ ਮੀਡਿਆ 'ਤੇ ਛਾਏ ਹੋਏ ਹਨ।
ਅਤਰੰਗੀ ਲੁੱਕ ਕਰਕੇ ਚਰਚਾ 'ਚ ਰਹਿਣ ਵਾਲੇ ਰਣਵੀਰ ਸਿੰਘ ਨੇ ਆਪਣਾ ਨਿਊ ਲੁੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਰਣਵੀਰ ਸਿੰਘ ਨੇ ਹਾਲ ਹੀ ਵਿੱਚ ਆਪਣਾ ਇਹ ਨਵਾਂ ਲੁੱਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ, ਜਿਸ ਨੂੰ ਉਸ ਦੇ ਫੈਨਸ ਖੂਬ ਪਸੰਦ ਕਰ ਰਹੇ ਹਨ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਐਕਟਰ ਦਾ ਇਹ ਨਵਾਂ ਲੁੱਕ ਇੰਟਰਨੇਟ 'ਤੇ ਜਮਕੇ ਵਾਇਰਲ ਹੋ ਰਿਹਾ ਹੈ।
ਰਣਵੀਰ ਨੇ ਆਪਣੇ ਲੇਟੈਸਟ ਲੁੱਕ 'ਚ ਪੈਰਾ 'ਚ ਡਰੈਗਨ ਪ੍ਰਿੰਟ ਪੈਂਟ ਅਤੇ ਗਲ 'ਚ ਗੋਲਡਨ ਚੇਨਾਂ, ਕੰਨਾਂ 'ਚ ਡਾਇਮੰਡ ਸਟੱਡ ਅਤੇ ਓਰੇਂਜ ਚਸ਼ਮਾ ਕੈਰੀ ਕੀਤਾ ਹੈ।
ਰਣਵੀਰ ਦੇ ਇਸ ਡਿਕਸੋ ਲੁੱਕ ਨੂੰ ਫੈਨਸ ਖੂਬ ਪਸੰਦ ਕਰ ਰਹੇ ਹਨ।
ਰਣਵੀਰ ਸਿੰਘ ਆਪਣੇ ਵੱਖਰੇ ਲੁਕਸ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ।
ਹਾਲ ਹੀ ਵਿੱਚ ਰਣਵੀਰ ਤੇ ਦੀਪਿਕਾ ਦੇ ਵੱਖ ਹੋਣ ਦੀਆਂ ਖ਼ਬਰਾਂ ਆ ਰਹੀਆਂ ਸੀ।
ਪਰ ਹੁਣ ਉਨ੍ਹਾਂ ਦੋਵਾਂ ਨੂੰ GQ ਅਵਾਰਡ 2022 ਵਿੱਚ ਇੱਕਠਿਆਂ ਸਪੌਟ ਕੀਤਾ ਗਿਆ ਅਤੇ ਦੋਵਾਂ ਦੀ ਲੁੱਕ ਨੇ ਫੈਨਸ ਨੂੰ ਇੱਕ ਵਾਰ ਫਿਰ ਤੋਂ ਇੰਪ੍ਰੈਸ ਕੀਤਾ।