ਰਿਚਾ ਚੱਢਾ ਅਤੇ ਅਲੀ ਫਜ਼ਲ Reception ‘ਚ ਦਿਲਕਸ਼ ਅੰਦਾਜ਼ ‘ਚ ਆਏ ਨਜ਼ਰ

ਰਿਚਾ ਚੱਢਾ ਅਤੇ ਅਲੀ ਫਜ਼ਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਦਾ ਮੰਗਲਵਾਰ ਨੂੰ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ ਹੋਇਆ।

ਜਿਸ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ।ਦੋਵੇਂ ਇੱਕ-ਦੂਜੇ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਕੇ ਬਹੁਤ ਖੁਸ਼ ਹਨ।

ਰਿਚਾ ਅਤੇ ਅਲੀ ਨੇ ਰਿਸੈਪਸ਼ਨ ਤੋਂ ਬਾਅਦ ਪਾਪਰਾਜ਼ੀ ਨੂੰ ਰਿਟਰਨ ਗਿਫਟ ਦਿੱਤੇ। ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਰਿਸੈਪਸ਼ਨ ‘ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ। ਪਰ ਇਨ੍ਹਾਂ ਸਭ ‘ਚ ਰਿਤਿਕ ਰੋਸ਼ਨ ਅਤੇ ਸਬਾ ਆਜ਼ਾਦ ਨੇ ਆਪਣੀ ਕੈਮਿਸਟਰੀ ਨਾਲ ਲਾਈਮਲਾਈਟ ਲੁੱਟ ਲਈ।

ਸੁਜ਼ੈਨ ਖਾਨ ਆਪਣੇ ਪਿਆਰੇ ਬੁਆਏਫ੍ਰੈਂਡ ਅਰਸਲਾਨ ਗੋਨੀ ਦੇ ਨਾਲ ਰਿਚਾ ਚੱਢਾ ਅਤੇ ਅਲੀ ਫਜ਼ਲ ਦੀ ਰਿਸੈਪਸ਼ਨ ਪਾਰਟੀ ਵਿੱਚ ਸ਼ਾਮਲ ਹੋਈ।

ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਰਿਸੈਪਸ਼ਨ ‘ਚ ਸਵਰਾ ਭਾਸਕਰ ਵੀ ਖਾਸ ਅੰਦਾਜ਼ ‘ਚ ਪਹੁੰਚੀ। ਸਵਰਾ ਭਾਸਕਰ ਲਹਿੰਗਾ ਚੋਲੀ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ।

ਮਸ਼ਹੂਰ ਗਾਇਕਾ ਅਤੇ ਬਿੱਗ ਬੌਸ ਫੇਮ ਨੇਹਾ ਭਸੀਨ ਵੀ ਰਿਚਾ ਚੱਢਾ ਅਤੇ ਅਲੀ ਫਜ਼ਲ ਦੀ ਰਿਸੈਪਸ਼ਨ ਪਾਰਟੀ ‘ਚ ਨਜ਼ਰ ਆਈ। ਬਲੈਕ ਸਾੜੀ ‘ਚ ਨੇਹਾ ਦਾ ਲੁੱਕ ਦੇਖਣ ਯੋਗ ਹੈ।

ਅਲੀ ਅਤੇ ਰਿਚਾ ਨੇ ਸੋਸ਼ਲ ਮੀਡੀਆ ‘ਤੇ ਕਈ ਫੰਕਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਲਦੀ ਅਤੇ ਮਹਿੰਦੀ ਫੰਕਸ਼ਨ ‘ਚ ਦੋਵੇਂ ਇਕ-ਦੂਜੇ ‘ਚ ਗੁਆਚੇ ਨਜ਼ਰ ਆਏ।